ਟੀ20 ਵਰਲਡ ਕਪ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਲੱਗਾ ਵੱਡਾ ਝਟਕਾ ! 8ਵੇਂ ਨੰਬਰ ਦੀ ਟੀਮ ਨੇ ਦਿੱਤੀ ਕਰਾਰੀ ਮਾ
Monday, Jan 12, 2026 - 10:44 AM (IST)
ਸਪੋਰਟਸ ਡੈਸਕ - ਟੀ-20 ਵਿਸ਼ਵ ਕੱਪ 2026 7 ਫਰਵਰੀ ਨੂੰ ਸ਼ੁਰੂ ਹੋਣ ਵਾਲਾ ਹੈ। ਇਸ ਮਹੱਤਵਪੂਰਨ ਟੂਰਨਾਮੈਂਟ ਤੋਂ ਪਹਿਲਾਂ, ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਲੜੀ ਖੇਡੀ ਗਈ ਸੀ। ਇਸ ਲੜੀ ਦਾ ਤੀਜਾ ਮੈਚ 11 ਜਨਵਰੀ ਨੂੰ ਖੇਡਿਆ ਗਿਆ ਸੀ ਪਰ ਮੀਂਹ ਕਾਰਨ ਮੈਚ ਨੂੰ 12-12 ਓਵਰਾਂ ਦਾ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਸ਼੍ਰੀਲੰਕਾ ਨੇ ਡੀ.ਐੱਲ.ਐੱਸ. ਵਿਧੀ ਦੇ ਤਹਿਤ 14 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 12 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਬਣਾਈਆਂ। ਹਾਲਾਂਕਿ ਇਸ ਦੇ ਜਵਾਬ ’ਚ ਪਾਕਿਸਤਾਨ ਸਿਰਫ਼ 146 ਦੌੜਾਂ ਹੀ ਬਣਾ ਸਕਿਆ।
ਹਾਲਾਂਕਿ ਇਸ ਸੀਰੀਜ਼ ਦਾ ਪਹਿਲਾ ਮੈਚ ਪਾਕਿਸਤਾਨ ਨੇ ਜਿੱਤਿਆ ਸੀ, ਜਦਕਿ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਉੱਥੇ ਦੂਜੇ ਪਾਸੇ ਸ਼੍ਰੀਲੰਕਾ ਨੇ ਤੀਜਾ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਇਸ ਸਮੇਂ ICC T20I ਰੈਂਕਿੰਗ ’ਚ 8ਵੇਂ ਸਥਾਨ 'ਤੇ ਹੈ ਅਤੇ T20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਨੂੰ ਭਾਰੀ ਹਰਾਇਆ ਸੀ। ਪਾਕਿਸਤਾਨ ਇਸ ਸਮੇਂ ICC T20I ਰੈਂਕਿੰਗ ’ਚ 7ਵੇਂ ਸਥਾਨ 'ਤੇ ਹੈ।
ਦੱਸਣਯੋਗ ਹੈ ਇਸ ਮੈਚ ’ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਸ਼੍ਰੀਲੰਕਾ ਨੇ 6 ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਬਣਾਈਆਂ ਤੇ ਉਸ ਦੌਰਾਨ ਸ਼੍ਰੀਲੰਕਾ ਵੱਲੋਂ ਪਾਥੁਮ ਨਿਸੰਕਾ ਬਿਨਾਂ ਖਾਤਾ ਖੋਲ੍ਹੇ 2 ਗੇਂਦਾਂ ’ਚ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ, ਕਾਮਿਲ ਮਿਸਾਰਾ ਨੇ 8 ਗੇਂਦਾਂ ’ਚ 20 ਦੌੜਾਂ ਦੀ ਪਾਰੀ ਖੇਡੀ, ਜਦਕਿ ਵਿਕਟਕੀਪਰ ਬੱਲੇਬਾਜ਼ ਕੁਸਲ ਮੈਂਡਿਸ ਨੇ 16 ਗੇਂਦਾਂ ’ਚ 30 ਦੌੜਾਂ ਅਤੇ ਧਨੰਜੈ ਡੀ ਸਿਲਵਾ ਨੇ 15 ਗੇਂਦਾਂ ’ਚ 22 ਦੌੜਾਂ ਬਣਾਈਆਂ। ਇਸ ਦੌਰਾਨ, ਚਰਿਥ ਅਸਾਲੰਕਾ ਨੇ 13 ਗੇਂਦਾਂ ’ਚ 21 ਦੌੜਾਂ ਬਣਾਈਆਂ। ਅੰਤ ’ਚ, ਦਾਸੁਨ ਸ਼ਨਾਕਾ ਨੇ 9 ਗੇਂਦਾਂ ’ਚ 34 ਦੌੜਾਂ ਦੀ ਤੇਜ਼ ਪਾਰੀ ਖੇਡੀ ਅਤੇ ਜਾਨਿਥ ਲਿਆਨਾਗੇ ਨੇ 8 ਗੇਂਦਾਂ ’ਚ 22 ਦੌੜਾਂ ਦੀ ਤੇਜ਼ ਪਾਰੀ ਖੇਡੀ। ਪਾਕਿਸਤਾਨ ਲਈ ਗੇਂਦਬਾਜ਼ੀ ’ਚ ਮੁਹੰਮਦ ਵਸੀਮ ਜੂਨੀਅਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।
