ਆਪਣੇ ਬਿਆਨ ਤੋਂ ਪਲਟੇ ਬੇਨਕ੍ਰਾਫ਼ਟ, ਕਿਹਾ- ਮੈਨੂੰ ਗੇਂਦ ਨਾਲ ਛੇੜਛਾੜ ਸਬੰਧੀ ਨਹੀਂ ਹੈ ਕੋਈ ਨਵੀਂ ਜਾਣਕਾਰੀ

Tuesday, May 18, 2021 - 08:01 PM (IST)

ਆਪਣੇ ਬਿਆਨ ਤੋਂ ਪਲਟੇ ਬੇਨਕ੍ਰਾਫ਼ਟ, ਕਿਹਾ- ਮੈਨੂੰ ਗੇਂਦ ਨਾਲ ਛੇੜਛਾੜ ਸਬੰਧੀ ਨਹੀਂ ਹੈ ਕੋਈ ਨਵੀਂ ਜਾਣਕਾਰੀ

ਸਿਡਨੀ— ਕੈਮਰਨ ਬੇਨਕ੍ਰਾਫ਼ਟ ਨੇ ਕ੍ਰਿਕਟ ਆਸਟਰੇਲੀਆ ਨੂੰ ਕਿਹਾ ਕਿ ਉਨ੍ਹਾਂ ਦੇ ਕੋਲ 2018 ਦੇ ਗੇਂਦ ਨਾਲ ਛੇੜਛਾੜ ਵਿਵਾਦ ’ਤੇ ਅੱਗੇ ਕੋਈ ਨਵੀਂ ਸੂਚਨਾ ਨਹੀਂ ਹੈ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਗੇਂਦਬਾਜ਼ਾਂ ਨੂੰ ਨਿਊਲੈਂਡ ਟੈਸਟ ਦੇ ਦੌਰਾਨ ਉਸ ਹਰਕਤ ਦੀ ਜਾਣਕਾਰੀ ਸੀ। ਉਨ੍ਹਾਂ ਨੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਦੀ ਕ੍ਰਿਕਟ ਆਸਟਰੇਲੀਆ ਦੀ ਪੇਸ਼ਕਸ਼ ਦੇ ਬਾਅਦ ਅਜਿਹਾ ਕਿਹਾ। ਫ਼ਿਲਹਾਲ ਇੰਗਲੈਂਡ ’ਚ ਡਰਹਮ ਲਈ ਕਾਊਂਟੀ ਕ੍ਰਿਕਟ ਖੇਡ ਰਹੇ ਬੇਨਕ੍ਰਾਫ਼ਟ ਨੇ ਕ੍ਰਿਕਟ ਆਸਟਰੇਲੀਆ ਦੀ ਨੈਤਿਕਤਾ ਇਕਾਈ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ

ਮਾਮਲੇ ’ਚ ਨਵੀਂ ਜਾਣਕਾਰੀ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ। ਇਕ ਅਖ਼ਬਾਰ ਦੇ ਸੂਤਰਾਂ ਨੇ ਹਵਾਲੇ ਤੋਂ ਕਿਹਾ ਕਿ ਬਿ੍ਰਟੇਨ ’ਚ ਕਾਊਂਟੀ ਕ੍ਰਿਕਟ ਖੇਡ ਰਹੇ ਬੇਨਕ੍ਰਾਫ਼ਟ ਨੇ ਸੋਮਵਾਰ ਨੂੰ ਜਵਾਬ ਦਿੱਤਾ ਤੇ ਕਿਹਾ ਕਿ ਉਨ੍ਹਾਂ ਕੋਲ ਕ੍ਰਿਕਟ ਆਸਟਰੇਲੀਆ ਨੂੰ ਦੇਣ ਲਈ ਕੋਈ ਸੂਚਨਾ ਨਹੀਂ ਹੈ। ਬੇਨਕ੍ਰਾਫ਼ਟ 2018 ’ਚ ਦੱਖਣੀ ਅਫ਼ਰੀਕਾ ਖਿਲਾਫ਼ ਤੀਜੇ ਟੈਸਟ ’ਚ ਰੇਗਮਾਲ ਰਗੜਦੇ ਹੋਏ ਕੈਮਰੇ ’ਚ ਕੈਦ ਹੋਏ ਸਨ। ਉਨ੍ਹਾਂ ਨੇ ਪਿਛਲੇ ਹਫ਼ਤੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਬਾਕੀ ਗੇਂਦਬਾਜ਼ਾਂ ਨੂੰ ਉਸ ਹਰਕਤ ਦੀ ਜਾਣਕਾਰੀ ਸੀ।
ਇਹ ਵੀ ਪੜ੍ਹੋ : ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਦੇ ਮੁਰੀਦ ਹੋਏ ਸੁਨੀਲ ਗਾਵਸਕਰ, ਦਿੱਤਾ ਇਹ ਬਿਆਨ

ਰਿਪੋਰਟ ਮੁਤਾਬਕ ਬੇਨਕ੍ਰਾਫ਼ਟ ਨੂੰ ਬਾਅਦ ’ਚ ਸਾਰੇ ਗੇਂਦਬਾਜ਼ਾਂ ਨੂੰ ਸਪੱਸ਼ਟੀਕਰਨ ਦੇਣਾ ਪਿਆ। ਇਸ ’ਚ ਕਿਹਾ ਗਿਆ ਹੈ ਕਿ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਅਚਾਨਕ ਸਵਾਲਾਂ ਦੀ ਬੌਛਾਰ ਤੋਂ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਬੁਰੀ ਭਾਵਨਾ ਨਾਲ ਕੁਝ ਨਹੀਂ ਕਿਹਾ ਸੀ। ਗੇਂਦ ਨਾਲ ਛੇੜਛਾੜ ਮਾਮਲੇ ’ਚ ਬੇਨਕ੍ਰਾਫ਼ਟ, ਸਟੀਵ ਸਮਿਥ ਤੇ ਡੇਵਿਡ ਵਾਰਨਰ ਨੂੰ ਪਾਬੰਦੀ ਝਲਣੀ ਪਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News