ਗੇਂਦ ਨਾਲ ਛੇੜਛਾੜ ਮਾਮਲੇ ’ਤੇ ਫਿਰ ਹੋ ਸਕਦੀ ਹੈ ਜਾਂਚ, ਬੇਨਕ੍ਰਾਫ਼ਟ ਨਾਲ ਕ੍ਰਿਕਟ ਆਸਟਰੇਲੀਆ ਨੇ ਕੀਤਾ ਸੰਪਰਕ

Monday, May 17, 2021 - 06:05 PM (IST)

ਸਪੋਰਟਸ ਡੈਸਕ— ਕ੍ਰਿਕਟ ਆਸਟਰੇਲੀਆ (ਸੀ. ਏ.) ਦੀ ਨੈਤਿਕ ਇਕਾਈ ਨੇ ਕੈਮਰਨ ਬੇਨਕ੍ਰਾਫ਼ਟ ਨਾਲ ਸੰਪਰਕ ਕੀਤਾ ਹੈ ਜਿਸ ਨਾਲ ਕਿ ਇਹ ਪਤਾ ਲਗ ਸਕੇ ਕਿ ਇਸ ਕ੍ਰਿਕਟਰ ਕੋਲ 2018 ’ਚ ਵਿਸ਼ਵ ਕ੍ਰਿਕਟ ਨੂੰ ਝੰਜੋੜਨ ਵਾਲੇ ਗੇਂਦ ਨਾਲ ਛੇੜਛਾੜ ਮਾਮਲੇ ਦੇ ਸੰਦਰਭ ’ਚ ਕੋਈ ਸੂਚਨਾ ਹੈ ਜਾਂ ਨਹੀਂ। ਬੇਨਕ੍ਰਾਫ਼ਟ ਨੇ ਆਸਟਰੇਲੀਆਈ ਕ੍ਰਿਕਟ ’ਚ ਇਹ ਕਹਿ ਕੇ ਨਵਾਂ ਤੂਫ਼ਾਨ ਲਿਆ ਦਿੱਤਾ ਹੈ ਕਿ ਉਸ ਘਟਨਾ ਬਾਰੇ ਹੋਰਗੇਂਦਬਾਜ਼ਾਂ ਨੂੰ ਵੀ ਜਾਣਕਾਰੀ ਸੀ। ਇਸ ਘਟਨਾ ਤੋਂ ਬਾਅਦ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ ਤੇ ਉਪ ਕਪਤਾਨ ਡੇਵਿਡ ਵਾਰਨਰ ’ਤੇ ਇਕ-ਇਕ ਸਾਲ ਦਾ ਬੈਨ ਲਾਇਆ ਗਿਆ ਸੀ।
ਇਹ ਵੀ ਪੜ੍ਹੋ : ਕਨੇਰੀਆ ਨੇ ਦਿੱਤਾ ਵੱਡਾ ਬਿਆਨ, ਕਿਹਾ-ਪੀ. ਸੀ. ਬੀ. ਨੂੰ ਬਲੈਕਮੇਲ ਕਰ ਰਿਹਾ ਆਮਿਰ

PunjabKesariਬੇਨਕ੍ਰਾਫ਼ਟ ਕੋਲ ਰੇਗਮਾਲ ਮਿਲਿਆ ਸੀ ਤੇ ਕੇਪਟਾਊਨ ਟੈਸਟ ’ਚ ਗੇਂਦ ਨਾਲ ਛੇੜਛਾੜ ਦੇ ਮਾਮਲੇ ’ਚ ਭੂਮਿਕਾ ਲਈ ਉਨ੍ਹਾਂ ਨੂੰ ਨੌ ਮਹੀਨਿਆਂ ਲਈ ਬੈਨ ਕੀਤਾ ਗਿਆ ਸੀ। ਕ੍ਰਿਕਟ ਆਸਟਰੇਲੀਆ ਦੀ ਰਾਸ਼ਟਰੀ ਟੀਮਾਂ ਦੇ ਪ੍ਰਮੁੱਖ ਬੇਨ ਓਲੀਵਰ ਨੇ ਸੋਮਵਾਰ ਨੂੰ ਕਿਹਾ ਕਿ ਰੇਬੇਕਾ ਮਰੇ ਦੀ ਅਗਵਾਈ ਵਾਲੀ ਨੈਤਿਕ ਇਕਾਈ ਨੇ ਬੇਨਕ੍ਰਾਫ਼ਟ ਨਾਲ ਸੰਪਰਕ ਕੀਤਾ ਹੈ ਕਿ ਕੀ ਉਹ ਆਪਣੇ ਪੁਰਾਣੇ ਬਿਆਨ ’ਚ ਕੁਝ ਹੋਰ ਜੋੜਨਾ ਚਾਹੁੰਦੇ ਹਨ?
ਇਹ ਵੀ ਪੜ੍ਹੋ : ਹਮਾਸ ਦੇ ਹਮਲਿਆਂ ਮਗਰੋਂ ਕ੍ਰਿਕਟ ਕਲੱਬ ਨੇ ਭਾਰਤੀ ਖੋਜੀਆਂ ਨੂੰ ਦਿੱਤੀ ਸ਼ਰਨ

PunjabKesariਓਲੀਵਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਬੇਸ਼ੱਕ ਉਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਹੋਈ ਸੀ। ਇਸ ਤੋਂ ਬਾਅਦ ਹੀ ਕਾਰਵਾਈ ਕੀਤੀ ਗਈ ਸੀ। ਮੈਨੂੰ ਲਗਦਾ ਹੈ ਕਿ ਅਸੀਂ ਹਰ ਸਮੇਂ ਇਹੋ ਰੁਖ਼ ਅਪਣਾਇਆ ਕਿ ਜੇਕਰ ਕਿਸੇ ਕੋਲ ਉਸ ਮਾਮਲੇ ’ਚ ਕੋਈ ਨਵੀਂ ਜਾਣਕਾਰੀ ਹੈ ਤਾਂ ਅਸੀਂ ਲੋਕਾਂ ਨੂੰ ਅੱਗੇ ਆਉਣ ਤੇ ਨੈਤਿਕ ਇਕਾਈ ਦੇ ਨਾਲ ਇਸ ’ਤੇ ਗੱਲ ਕਰਨ ਲਈ ਪ੍ਰੇਰਿਤ ਕਰਾਂਗੇ। ਸਾਡੀ ਨੈਤਿਕ ਇਕਾਈ ਨੇ ਕੈਮਰਨ ਨਾਲ ਦੁਬਾਰਾ ਗੱਲ ਕਰਦੇ ਹੋਏ ਉਨ੍ਹਾਂ ਨੂੰ ਸੱਦਾ ਦਿੱਤਾ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਨਵੀਂ ਸੂਚਨਾ ਹੈ ਤਾਂ ਦੱਸਣ। ਅਸੀਂ ਇਸ ’ਤੇ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰਾਂਗੇ, ਸਾਨੂੰ ਅਜੇ ਤਕ ਕੋਈ ਜਵਾਬ ਨਹੀਂ ਮਿਲਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News