ਕੈਲੀਫੋਰਨੀਆ ਕਬੱਡੀ ਫੈੱਡਰੇਸ਼ਨ ਦੇ ਹੋਣਗੇ ਪੰਜ ਕਬੱਡੀ ਕੱਪ
Monday, Jun 11, 2018 - 03:27 AM (IST)

ਨਿਊਯਾਰਕ (ਰਾਜ ਗੋਗਨਾ)- ਕਬੱਡੀ ਦੇ ਸਿਪਾਹੀ ਕਰ ਕੇ ਜਾਣੇ ਜਾਂਦੇ ਤੇ ਕੈਲੀਫੋਰਨੀਆ ਕਬੱਡੀ ਫੈੱਡਰੇਸ਼ਨ ਦੇ ਸਰਪ੍ਰਸਤ ਬਾਬਾ ਜੌਹਨ ਸਿੰਘ ਗਿੱਲ ਨੇ ਕਿਹਾ ਕਿ ਕੈਲੀਫੋਰਨੀਆ ਕਬੱਡੀ ਫੈੱਡਰੇਸ਼ਨ ਦੇ ਇਸ ਵਾਰ ਪੰਜ ਕਬੱਡੀ ਦੇ ਖੇਡ ਮੇਲੇ ਹੋਣਗੇ ਤੇ ਪਹਿਲਾ ਵਿਸ਼ਵ ਕਬੱਡੀ ਕੱਪ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਅਮੋਲਕ ਸਿੰਘ ਗਾਖਲ ਦੀ ਸਰਪ੍ਰਸਤੀ ਹੇਠ 16 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜੋ ਵਿਸ਼ਵ ਕਬੱਡੀ ਕੱਪ ਹੋਵੇਗਾ।
ਸ. ਗਿੱਲ ਨੇ ਸਪੱਸ਼ਟ ਕੀਤਾ ਕਿ ਐੱਨ. ਬੀ. ਏ. ਵਾਂਗ 6 ਕਲੱਬਾਂ ਨੂੰ ਵੰਡਵੇਂ ਖਿਡਾਰੀ ਟਰੈਪ ਕਰ ਕੇ ਦਿੱਤੇ ਜਾਣਗੇ । ਸਾਰੇ ਖੇਡ ਮੇਲਿਆਂ ਦੇ ਤਕਨੀਕੀ ਪ੍ਰਬੰਧ ਦੀ ਦੇਖ-ਰੇਖ ਕੌਮਾਂਤਰੀ ਕਬੱਡੀ ਖਿਡਾਰੀ ਤੀਰਥ ਸਿੰਘ ਗਾਖਲ ਨੂੰ ਸੌਂਪੀ ਗਈ ਹੈ। ਇਹ ਫੈਸਲਾ ਖੇਡ ਕਲੱਬਾਂ, ਕਬੱਡੀ ਪ੍ਰੇਮੀਆਂ ਤੇ ਕਬੱਡੀ ਪ੍ਰਮੋਟਰਾਂ ਦੇ ਸੁਝਾਵਾਂ ਤੋਂ ਬਾਅਦ ਬੀਤੇ ਦਿਨ ਲਿਆ ਗਿਆ ਹੈ।