ਵਿੰਡੀਜ਼ ਦੌਰੇ ਤੋਂ ਬਾਅਦ ਟੀਮ ਇੰਡੀਆ ਦੀ ਜਰਸੀ 'ਤੇ ਓਪੋ ਦੀ ਜਗ੍ਹਾ ਇਸ ਕੰਪਨੀ ਦਾ ਹੋਵੇਗਾ ਕਬਜਾ

07/25/2019 12:02:05 PM

ਸਪੋਰਟਸ ਡੈਸਕ—  ਟੀਮ ਇੰਡੀਆ ਦੀ ਜਰਸੀ 'ਤੇ ਸਤੰਬਰ ਤੋਂ ਤੁਹਾਨੂੰ ਨਵਾਂ ਨਾਂ ਦੇਖਣ ਨੂੰ ਮਿਲੇਗਾ। ਹੁਣ ਤੱਕ ਭਾਰਤੀ ਟੀਮ ਦੀ ਜਰਸੀ 'ਤੇ ਚੀਨੀ ਮੋਬਾਈਲ ਫੋਨ ਦੀ ਕੰਪਨੀ ਓੱਪੋ ਦਾ ਨਾਂ ਦਰਜ ਹੈ। ਓੱਪੋ ਨੇ ਮਾਰਚ 2017 'ਚ 5 ਸਾਲਾਂ ਲਈ 1,079 ਕਰੋੜ ਰੂਪਏ 'ਚ ਇਹ ਅਧਿਕਾਰ ਖਰੀਦਿਆ ਸੀ। ਹੁਣ ਉਹ ਬੈਂਗਲੁਰੂ ਦੀ ਆਨਲਾਈਨ ਟਿਊਟੋਰੀਅਲ ਫਰਮ ਬਾਇਜੂ ਲਈ ਇਹ ਜਗ੍ਹਾ ਛੱਡ ਰਿਹਾ ਹੈ।  

PunjabKesariਟਾਈਮਸ ਆਫ ਇੰਡੀਆ ਮੁਤਾਬਕ ਓਪੋ ਇਹ ਜਗ੍ਹਾ ਖਾਲੀ ਕਰਕੇ ਇਹ ਅਧਿਕਾਰ ਬਾਇਜੂ ਨੂੰ ਦੇਣ ਵਾਲਾ ਹੈ ਕਿਉਂਕਿ 2017 'ਚ ਖਰੀਦਿਆ ਗਿਆ ਇਹ ਅਧਿਕਾਰ ਉਸ ਨੂੰ ਕਾਫ਼ੀ ਖ਼ਰਚੀਲਾ ਲੱਗ ਰਿਹਾ ਹੈ।  ਹੁਣ ਸਿਰਫ ਆਉਣ ਵਾਲੇ ਵੈਸਟਇੰਡੀਜ਼ ਦੌਰੇ ਤੱਕ ਹੀ ਓਪੋ ਦਾ ਨਾਂ ਟੀਮ ਇੰਡੀਆ ਦੀ ਜਰਸੀ 'ਤੇ ਮਿਲੇਗਾ। ਜਿਵੇਂ ਹੀ ਭਾਰਤ ਦਾ ਦੱਖਣੀ ਅਫਰੀਕਾ ਦੌਰਾ ਸ਼ੁਰੂ ਹੋਵੇਗਾ, ਬਾਇਜੂ ਦਾ ਜਰਸੀ 'ਤੇ ਕਬਜਾ ਹੋ ਜਾਵੇਗਾ। ਸੂਤਰਾਂ ਮੁਤਾਬਕ ਇਸ 'ਤੇ ਕੰਮ ਸ਼ੁਰੂ ਵੀ ਹੋ ਗਿਆ ਹੈ।

PunjabKesari
ਬੀ. ਸੀ. ਸੀ. ਆਈ. ਨੂੰ ਨਹੀਂ ਕੋਈ ਨੁਕਸਾਨ 
ਬੀ. ਸੀ. ਸੀ. ਆਈ. ਦੇ ਇਕ ਨਿਯਮ ਨੇ ਦੱਸਿਆ, ਇਸ ਤੋਂ ਬੀ. ਸੀ. ਸੀ. ਆਈ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਬੀ. ਸੀ. ਸੀ. ਆਈ. ਨੂੰ ਬਾਕੀ ਦਾ ਪੈਸਾ ਬਾਇਜੂ ਤੋਂ ਮਿਲੇਗਾ। ਇਹ ਅਧਿਕਾਰ 31 ਮਾਰਚ 2022 ਤੱਕ ਜਾਰੀ ਰਹੇਗਾ। ਨਿਯਮ ਨੇ ਦੱਸਿਆ ਕਿ ਓਪੋ ਨੇ ਆਪਣੇ ਨੁਕਸਾਨ ਨੂੰ ਘੱਟ ਕਰਨ ਲਈ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਬਾਇਜੂ ਨੂੰ ਅਧਿਕਾਰ ਦੇ ਦਿੱਤੇ ਹਨ। ਉਹ ਬਾਇਜੂ ਨੂੰ ਬੀ. ਸੀ. ਸੀ. ਆਈ ਨੂੰ ਪੂਰੀ ਰਕਮ ਚੁਕਾਉਣ ਲਈ ਪੈਸਿਆਂ ਦੀ ਮਦਦ ਵੀ ਕਰਣਗੇ।


Related News