Bye Bye 2019 : ਕ੍ਰਿਕਟ ਜਗਤ ''ਚ ਇਨ੍ਹਾਂ ਵਿਵਾਦਾਂ ਨੇ ਬਟੋਰੀਆਂ ਸੁਰਖੀਆਂ, ਧੋਨੀ ਦਾ ਨਾਂ ਵੀ ਸ਼ਾਮਲ

12/17/2019 5:56:25 PM

ਨਵੀਂ ਦਿੱਲੀ : ਸਾਲ 2019 ਜਿੱਥੇ ਕ੍ਰਿਕਟ ਦੇ ਕਈ ਵੱਡੇ ਰਿਕਾਰਡ ਟੁੱਟਣ ਤੇ ਬਣਨ ਲਈ ਜਾਣਿਆ ਜਾਵੇਗਾ ਉੱਥੇ ਹੀ ਇਹ ਸਾਲ ਵਿਵਾਦਾਂ ਲਈ ਵੀ ਪ੍ਰਸ਼ੰਸਕਾਂ ਨੂੰ ਯਾਦ ਰਹੇਗਾ। ਸਸਾਲ 2019 ਖਤਮ ਹੋਣ ਵਾਲਾ ਹੈ। ਇਸ ਸਾਲ ਕ੍ਰਿਕਟ ਜਗਤ ਵਿਚ ਕਈ ਵੱਡੇ ਵਿਵਾਦ ਹੋਏ। ਇਸ ਵਿਚ ਹਾਰਦਿਕ ਪੰਡਯਾ ਅਤੇ ਕੇ. ਐੱਲ. ਰਾਹੁਲ ਦੇ ਵਿਵਾਦਿਤ ਬੋਲ, ਮਹਿੰਦਰ ਸਿੰਘ ਧੋਨੀ ਦਾ ਗਲਵਜ਼ 'ਤੇ ਬਲਿਦਾਨ ਬੈਜ ਦਾ ਇਸਤੇਮਾਲ ਕਰਨਾ ਵਿਵਾਦ ਆਦਿ ਸ਼ਾਮਲ ਹਨ। ਦੇਖੋ ਇਸ ਸਾਲ ਦੇ ਕ੍ਰਿਕਟ ਨਾਲ ਜੁੜੇ ਵੱਡੇ ਵਿਵਾਦ :

ਕੇ. ਐੱਲ. ਰਾਹੁਲ-ਹਾਰਦਿਕ ਪੰਡਾਯ ਵਿਵਾਦ
PunjabKesari

ਸਾਲ ਦੀ ਸ਼ੁਰੂਆਤ ਵਿਚ ਕੇ. ਐੱਲ. ਰਾਹੁਲ ਅਤੇ ਹਾਰਦਿਕ ਪੰਡਯਾ ਨੂੰ 'ਕੌਫੀ ਵਿਦ ਕਰਨ' ਟੀ. ਵੀ. ਸ਼ੋਅ ਦੌਰਾਨ ਮਹਿਲਾਵਾਂ ਨੂੰ ਲੈ ਕੇ ਅਸ਼ਲੀਲ ਸ਼ਬਦਾਂ ਦੀ ਵਰਤੋ ਕਰਨਾ ਕਾਫੀ ਮਹਿੰਗਾ ਪਿਆ ਸੀ। ਇਸ ਵਿਵਾਦ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ। ਜਦੋਂ ਇਹ ਵਿਵਾਦ ਸਾਹਮਣੇ ਆਇਆ ਉਸ ਸਮੇਂ ਭਾਰਤੀ ਟੀਮ ਵਿਦੇਸ਼ੀ ਦੌਰੇ 'ਤੇ ਸੀ, ਜਿਸ ਕਾਰਨ ਰਾਹੁਲ ਨੂੰ ਬੀ. ਸੀ. ਸੀ. ਆਈ. ਵੱਲੋਂ ਤੁਰੰਤ ਵਾਪਸ ਬੁਲਾ ਲਿਆ ਗਿਆ ਸੀ। ਦੋਵਾਂ 'ਤੇ ਜਾਂਚ ਚੱਲਣ ਤੱਕ ਕੌਮਾਂਤਰੀ ਕ੍ਰਿਕਟ ਖੇਡਣ ਦੀ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਦੋਵਾਂ 'ਤੇ 20-20 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਹਾਲਾਂਕਿ ਬੀ. ਸੀ. ਸੀ. ਆਈ. ਦੀ ਜਾਂਚ ਕਮੇਟੀ ਨੇ ਦੋਵਾਂ ਖਿਡਾਰੀਆਂ ਨੂੰ ਕਲੀਨ ਚਿੱਟ ਦੇ ਕੇ ਖੇਡਣ ਦੀ ਇਜਾਜ਼ਤ ਦੇ ਦਿੱਤੀ ਸੀ।

ਵਰਲਡ ਕੱਪ 2019 ਫਾਈਨਲ ਓਵਰ ਥਰੋਅ ਵਿਵਾਦ
PunjabKesari

ਵਰਲਡ ਕੱਪ 2019 ਵਿਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਫਾਈਨਲ ਮੈਚ ਵੀ ਕਾਫੀ ਵਿਵਾਦਾਂ 'ਚ ਰਿਹਾ। ਜਿੱਥੇ ਬਾਊਂਡਰੀ ਦੀ ਗਿਣਤੀ ਦੇ ਆਧਾਰ 'ਤੇ ਫਾਈਨਲ ਵਿਚ ਜੇਤੂ ਟੀਮ ਚੁਣੀ ਗਈ, ਉੱਥੇ ਹੀ ਇਸ ਮੈਚ ਵਿਚ ਸਭ ਤੋਂ ਵੱਧ ਚਰਚਾ ਗੁਪਟਿਲ ਦੇ ਥਰੋਅ ਦੀ ਹੋਈ ਸੀ। ਦਰਅਸਲ, ਆਖਰੀ 'ਚ ਓਵਰ ਹੋਈ ਇਸ ਓਵਰ ਥਰੋਅ 'ਤੇ ਇੰਗਲੈਂਡ ਨੂੰ 6 ਦੌੜਾਂ (2 ਦੌੜਾਂ ਭੱਜ ਕੇ, ਜਦਕਿ 4 ਦੌੜਾਂ ਬਾਊਂਡਰੀ ਨਾਲ) ਦਿੱਤੀ ਗਈਆਂ ਸੀ। ਇਸ ਓਵਰ ਥਰੋਅ ਨੇ ਇੰਗਲੈਂਡ ਲਈ ਸੰਜੀਵਨੀ ਦਾ ਕੰਮ ਕੀਤਾ, ਜਿਸ ਦੀ ਬਦੌਲਤ ਇੰਗਲੈਂਡ ਮੈਚ ਮੁਕਾਬਲਾ ਟਾਈ ਕਰਾਉਣ 'ਚ ਸਫਲ ਰਹੀ। ਇਸ ਤੋਂ ਬਾਅਦ ਸੁਪਰ ਓਵਰ ਵੀ ਬਰਾਬਰ ਰਿਹਾ, ਜਿਸ ਤੋਂ ਬਾਅਦ ਮੈਚ ਦੇ ਜੇਤੂ ਦਾ ਫੈਸਲਾ ਬਾਊਂਡਰੀ ਦੀ ਗਿਣਤੀ ਦੇ ਆਧਾਰ 'ਤੇ ਕੀਤਾ ਗਿਆ ਸੀ। ਆਈ. ਸੀ. ਸੀ. ਦੇ ਇਸ ਨਿਯਮ 'ਤੇ ਕਾਫੀ ਉਂਗਲਾਂ ਉੱਠੀਆਂ, ਜਿਸ ਤੋਂ ਬਾਅਦ ਆਈ. ਸੀ. ਸੀ. ਨੂੰ ਆਪਣੇ ਇਸ ਨਿਯਮ ਨੂੰ ਬਦਲਣਾ ਪਿਆ।

ਵਰਲਡ ਕੱਪ ਦੌਰਾਨ ਧੋਨੀ ਦਾ ਬਲਿਦਾਨ ਬੈਜ ਵਿਵਾਦ
PunjabKesari

ਵਰਲਡ ਕੱਪ ਦੌਰਾਨ ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ ਮਹਿੰਦਰ ਸਿੰਘ ਧੋਨੀ ਦੇ ਗਲਵਜ਼ 'ਤੇ ਬਲਿਦਾਨ ਬੈਜ ਦਾ ਲੋਗੋ ਸੀ। ਇਸ 'ਤੇ ਵਿਵਾਦ ਹੋ ਗਿਆ, ਜਿਸ ਕਾਰਨ ਧੋਨੀ ਨੂੰ ਅਗਲੇ ਮੈਚ ਵਿਚ ਇਸ ਲੋਗੋ ਤੋਂ ਬਿਨਾ ਗਲਵਜ਼ ਪਹਿਨ ਕੇ ਖੇਡਣਾ ਪਿਆ ਸੀ। ਹਾਲਾਂਕਿ ਧੋਨੀ 'ਤੇ ਕੋਈ ਜੁਰਮਾਨਾ ਜਾਂ ਪਾਬੰਦੀ ਨਹੀਂ ਲਾਈ ਗਈ ਸੀ।

ਅੰਬਾਤੀ ਰਾਇਡੂ ਦਾ 'ਥ੍ਰੀ-ਡੀ' ਚਸ਼ਮਾ ਵਿਵਾਦ
PunjabKesari

ਵਰਲਡ ਕੱਪ 2019 ਟੀਮ ਵਿਚ ਅੰਬਾਤੀ ਰਾਇਡੂ ਦੀ ਜਗ੍ਹਾ ਵਿਜੇ ਸ਼ੰਕਰ ਦਾ ਟੀਮ ਵਿਚ ਆਉਣਾ ਚਰਚਾ ਦਾ ਵਿਸ਼ਾ ਰਿਹਾ। ਇਸ ਦੀ ਵਜ੍ਹਾ ਰਾਇਡੂ ਦਾ ਟਵੀਟ ਸੀ। ਰਾਇਡੂ ਨੇ ਲਿਖਿਆ ਸੀ ਕਿ ਵਰਲਡ ਕੱਪ ਦੇਖਣ ਲਈ ਉਸ ਨੇ 'ਥ੍ਰੀ-ਡੀ' ਚਸ਼ਮੇ ਦਾ ਇਕ ਨਵਾਂ ਸੈੱਟ ਆਰਡਰ ਦਿੱਤਾ ਹੈ। ਇਹ ਟਵੀਟ ਚੋਣ ਕਮੇਟੀ ਦੇ ਮੁਖੀ ਐੱਮ. ਐੱਸ. ਕੇ. ਪ੍ਰਸ਼ਾਦ 'ਤੇ ਨਿਸ਼ਾਨਾ ਵੀ ਸੀ, ਜਿਸ ਨੇ ਕਿਹਾ ਸੀ ਕਿ ਵਿਜੇ ਸ਼ੰਕਰ ਟੀਮ ਨੂੰ 'ਥ੍ਰੀ-ਡੀ' ਡਾਈਮੈਂਸ਼ਨ ਦੇਣਗੇ। ਇੱਥੇ ਥ੍ਰੀ-ਡੀ ਦਾ ਮਤਲਬ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਤੋਂ ਸੀ।

ਧੋਨੀ ਦਾ ਗੁੱਸੇ 'ਚ ਮੈਦਾਨ 'ਤੇ ਆਉਣਾ
PunjabKesari

ਜੈਪੁਰ ਵਿਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਆਈ. ਪੀ. ਐੱਲ. 2019 ਦਾ ਮੈਚ ਸੀ। ਚੇਨਈ ਨੂੰ ਜਿੱਤ ਲਈ 3 ਗੇਂਦਾਂ 'ਤੇ 7 ਦੌੜਾਂ ਦੀ ਜ਼ਰੂਰਤ ਸੀ। ਮੈਦਾਨ ਵਿਚ ਉਲਝਣ ਦੇ ਹਾਲਾਤ ਬਣ ਗਏ ਕਿ ਅੰਪਾਇਰ ਨੇ ਨੋ ਬਾਲ ਦਾ ਫੈਸਲਾ ਦਿੱਤਾ ਹੈ ਪਰ ਬਾਅਦ ਵਿਚ ਅੰਪਾਇਰ ਨੇ ਕਿਹਾ ਕਿ ਉਸ ਨੇ ਨੋ ਬਾਲ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਧੋਨੀ ਵੀ ਅੰਪਾਇਰ ਦੇ ਕੋਲ ਆਏ ਅਤੇ ਉਸ ਨੂੰ ਗੁੱਸੇ ਕੁਝ ਕਹਿੰਦੇ ਦਿਸੇ। ਅੰਪਾਇਰ ਨਾਲ ਬਦਸਲੂਕੀ ਲਈ ਮੈਚ ਰੈਫਰੀ ਵੱਲੋਂ ਜੁਰਮਾਨੇ ਵਜੋਂ ਧੋਨੀ ਦੀ ਮੈਚ ਫੀਸ ਵੀ ਕੱਟੀ ਗਈ ਸੀ।


Related News