'ਬੁਸ਼ਫਾਇਰ ਚੈਰਿਟੀ' ਮੈਚ ਨਾਲ ਜੁੜਣ ਲਈ ਸੋਚਣਾ ਨਹੀਂ ਪਿਆ : ਤੇਂਦੁਲਕਰ
Friday, Feb 07, 2020 - 05:13 PM (IST)

ਸਪੋਰਟਸ ਡੈਸਕ— ਆਸਟਰੇਲੀਆ ਲਈ ਉਨ੍ਹਾਂ ਦੇ ਮਨ 'ਚ ਕਾਫੀ ਜਗ੍ਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਸਾਬਕਾ ਕ੍ਰਿਕਟਰ ਬ੍ਰੈਟ ਲੀ ਦਾ ਫੋਨ ਆਉਣ ਦੇ ਬਾਅਦ 'ਬੁਸ਼ਫਾਇਰ ਬੈਸ਼ ਚੈਰਿਟੀ ਮੈਚ ਨਾਲ ਜੁੜਣ 'ਚ ਤੇਂਦੁਲਕਰ ਨੇ ਜ਼ਰਾ ਵੀ ਵਿਚਾਰ ਨਹੀਂ ਕੀਤਾ। ਐਤਵਾਰ ਨੂੰ ਇੱਥੇ ਹੋਣ ਵਾਲੇ ਇਸ ਮੈਚ 'ਚ ਰਿਕੀ ਪੋਂਟਿੰਗ ਪਲੇਇੰਗ ਇਲੈਵਨ ਦੇ ਕੋਚ ਤੇਂਦੁਲਕਰ ਨੇ ਕਿਹਾ ਕਿ ਜਿਵੇਂ ਹੀ ਲੀ ਨੇ ਉਨ੍ਹਾਂ ਨੂੰ ਫੋਨ ਕੀਤਾ, ਉਨ੍ਹਾਂ ਨੇ ਇਸ ਮੈਚ ਲਈ ਹਾਮੀ ਭਰ ਦਿੱਤੀ। ਉਨ੍ਹਾਂ ਨੇ ਕ੍ਰਿਕਟ ਡਾਟ ਕਾਮ ਡਾਟ ਏ. ਯੂ. ਦੇ ਹਵਾਲੇ ਤੋਂ ਕਿਹਾ, ''ਮੈਨੂੰ ਬ੍ਰੇਟ ਲੀ ਦਾ ਮੈਸੇਜ਼ ਮਿਲਿਆ। ਉਸ ਨੇ ਕਿਹਾ ਕਿ ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਕੇਵਿਨ ਰਾਬਰਟਸ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਜਿਵੇਂ ਹੀ ਮੇਰੇ ਤੋਂ ਪੁੱਛਿਆ, ਮੈਂ ਤੁਰੰਤ ਹਾਂ ਕਰ ਦਿੱਤੀ।
ਉਨ੍ਹਾਂ ਨੇ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਭਿਆਨਕ ਦੱਸਦੇ ਹੋਏ ਕਿਹਾ ਕਿ ਉਹ ਪੀੜਤਾਂ ਲਈ ਯੋਗਦਾਨ ਦੇ ਕੇ ਖੁਸ਼ ਹਨ। ਉਨ੍ਹਾਂ ਨੇ ਕਿਹਾ, '' ਭਿਆਨਕ ਕਹਿਣਾ ਵੀ ਘੱਟ ਹੋਵੇਗਾ। ਇਸ ਨਾਲ ਕਿੰਨਾਂ ਜੀਵਨ ਪ੍ਰਭਾਵਿਤ ਹੋਇਆ ਹੈ। ਇਨਸਾਨ ਹੀ ਨਹੀਂ, ਜੰਗਲੀ ਜੀਵ ਵੀ ਜੋ ਸਮਾਨ ਰੂਪ ਨਾਲ ਮਹੱਤਵਪੂਰਣ ਹਨ। ਆਸਟਰੇਲੀਆ ਦੀਆਂ ਯਾਦਾਂ ਤਾਜ਼ਾ ਕਰਦੇ ਹੋਏ ਤੇਂਦੁਲਕਰ ਨੇ ਕਿਹਾ, ''ਆਸਟਰੇਲੀਆ ਹਮੇਸ਼ਾ ਨਾਲ ਮੈਨੂੰ ਪਿਆਰ ਰਿਹਾ ਹੈ। ਮੈਂ 1991 'ਚ 18 ਸਾਲ ਦੀ ਉਮਰ 'ਚ ਇੱਥੇ ਆਇਆ ਸੀ ਅਤੇ ਚਾਰ ਮਹੀਨੇ ਰਿਹਾ ਸੀ। ਮੇਰਾ ਲਹਿਜਾ ਵੀ ਆਸਟਰੇਲੀਆਈ ਹੋ ਗਿਆ ਸੀ।