ਮਲਿੰਗਾ ਦੀ ਘਾਟ ਨੂੰ ਪੂਰਾ ਕਰੇਗਾ ਬੁਮਰਾਹ : ਬ੍ਰੇਟ ਲੀ

Friday, Sep 18, 2020 - 08:28 PM (IST)

ਨਵੀਂ ਦਿੱਲੀ- ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਕਿਹਾ ਕਿ ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਜ਼ ਟੀਮ ਵਲੋਂ ਖੇਡ ਰਹੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਡੈਥ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹਨ ਅਤੇ ਉਹ ਟੀਮ 'ਚ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਘਾਟ ਨੂੰ ਪੂਰਾ ਕਰ ਸਕਦੇ ਹਨ। ਜੋ ਇਸ ਬਾਰ ਆਈ. ਪੀ. ਐੱਲ. ਨਹੀਂ ਖੇਡ ਰਹੇ ਹਨ। ਬ੍ਰੇਟ ਲੀ ਨੇ ਸਟਾਰ ਸਪੋਟਸ ਦੇ ਪ੍ਰੋਗਰਾਮ ਗੇਮ ਪਲਾਨ 'ਚ ਕਿਹਾ ਕਿ ਬੁਮਰਾਹ ਮੁੰਬਈ ਇੰਡੀਅਨਜ਼ ਦੀ ਟੀਮ 'ਚ ਨਿਸ਼ਚਿਤ ਤੌਰ 'ਤੇ ਮਲਿੰਗਾ ਦੀ ਜਗ੍ਹਾ ਭਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਉਦੋਂ ਤੋਂ ਹੀ ਬੁਮਰਾਹ ਦਾ ਪ੍ਰਸ਼ੰਸਕ ਰਿਹਾ ਹਾਂ ਜਦੋਂ ਤੋਂ ਉਨ੍ਹਾਂ ਨੇ ਭਾਰਤੀ ਟੀਮ 'ਚ ਖੇਡਣਾ ਸ਼ੁਰੂ ਕੀਤਾ ਹੈ। ਉਨ੍ਹਾਂ ਦੇ ਕੋਲ ਅਲੱਗ ਗੇਂਦਬਾਜ਼ੀ ਐਕਸ਼ਨ ਹੈ, ਜਿਸ ਨਾਲ ਗੇਂਦ ਬੱਲੇਬਾਜ਼ ਦੇ ਲਈ ਅੰਦਰ ਆਉਂਦੀ ਹੈ।

PunjabKesari
ਆਸਟਰੇਲੀਆਈ ਖਿਡਾਰੀ ਨੇ ਕਿਹਾ- ਬੁਮਰਾਹ ਦੋਵੇਂ ਪਾਸਿਓ ਗੇਂਦ ਨੂੰ ਸਵਿੰਗ ਨੂੰ ਕਰ ਸਕਦੇ ਹਨ ਤੇ ਉਹ ਨਵੀਂ ਗੇਂਦ ਨਾਲ ਵੀ ਸ਼ਾਨਦਾਰ ਹੈ ਪਰ ਮੈਨੂੰ ਉਹ ਪੁਰਾਣੀ ਗੇਂਦ ਨਾਲ ਗੇਂਦਬਾਜ਼ੀ ਕਰਦੇ ਹੋਏ ਜ਼ਿਆਦਾ ਬੇਹਤਰ ਲੱਗਦੇ ਹਨ, ਇਸ ਲਈ ਉਹ ਮਲਿੰਗਾ ਦਾ ਸਥਾਨ ਭਰ ਸਕਦੇ ਹਨ। ਡੈਥ ਓਵਰਾਂ 'ਚ ਵਧੀਆ ਗੇਂਦਬਾਜ਼ੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਬੁਮਰਾਹ 140 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਗੇਂਦਬਾਜ਼ੀ ਕਰ ਸਕਦੇ ਹਨ ਅਤੇ ਲਗਾਤਾਰ ਯਾਰਕਰ ਸੁੱਟਣ ਦੀ ਯੋਗਤਾ ਰੱਖਦੇ ਹਨ। ਅਜਿਹਾ ਬੇਹੱਦ ਘੱਟ ਗੇਂਦਬਾਜ਼ ਹੀ ਕਰ ਸਕਦੇ ਹਨ। ਸਾਬਕਾ ਤੇਜ਼ ਗੇਂਦਬਾਜ਼ ਨੇ ਮੁੰਬਈ ਇੰਡੀਅਨਜ਼ ਨੇ ਆਖਰੀ ਚਾਰ 'ਚ ਜਗ੍ਹਾਂ ਬਣਾਉਣ ਨੂੰ ਲੈ ਕੇ ਕਿਹਾ ਕਿ ਮੁੰਬਈ ਇੰਡੀਅਨਜ਼ ਪਿਛਲੇ ਸੈਸ਼ਨ 'ਚ ਜੇਤੂ ਟੀਮ ਹੈ ਅਤੇ ਉਸਦਾ ਆਖਰੀ ਚਾਰ ਹੋਣਾ ਬਣਦਾ ਹੈ।

PunjabKesari


Gurdeep Singh

Content Editor

Related News