ਮੁੰਬਈ ਇੰਡੀਅਨਜ਼ ਦੀ ਹਾਰ ''ਤੇ ਬੁਮਰਾਹ ਨੇ ਕਿਹਾ- ਹਰ ਟੀਮ ਨੂੰ ਇਸ ਤੋਂ ਗੁਜ਼ਰਨਾ ਪੈਂਦਾ ਹੈ

04/12/2022 7:21:54 PM

ਪੁਣੇ- ਮੁੰਬਈ ਇੰਡੀਅਨਜ਼ ਦੇ ਉਪ-ਕਪਤਾਨ ਜਸਪ੍ਰੀਤ ਬੁਮਰਾਹ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ 'ਚ 'ਬਦਲਾਅ ਦੇ ਦੌਰ' ਤੋਂ ਗੁਜ਼ਰ ਰਹੀ ਹੈ ਤੇ ਫ੍ਰੈਂਚਾਈਜ਼ੀ ਨਾਲ ਜੁੜੇ ਨਵੇਂ ਖਿਡਾਰੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਮੁਕਾਬਲੇਬਾਜ਼ੀ ਦੇ ਟੂਰਨਾਮੈਂਟ 'ਚ ਦਬਾਅ ਦੀ ਸਥਿਤੀ ਤੋਂ ਕਿਵੇਂ ਨਜਿੱਠਿਆ ਜਾਂਦਾ ਹੈ। ਮੁੰਬਈ ਦੀ ਟੀਮ ਮੌਜੂਦਾ ਸੈਸ਼ਨ ਦੇ ਆਪਣੇ ਸ਼ੁਰੂਆਤੀ ਚਾਰੋ ਮੈਚ ਹਾਰ ਚੁੱਕੀ ਹੈ। ਪੰਜ ਵਾਰ ਦੀ ਚੈਂਪੀਅਨ ਟੀਮ ਨੂੰ ਗੇਂਦਬਾਜ਼ੀ 'ਚ ਵਿਕਲਪ ਦੀ ਕਾਫ਼ੀ ਕਮੀ ਮਹਿਸੂਸ ਹੋ ਰਹੀ ਹੈ।

ਇਹ ਵੀ ਪੜ੍ਹੋ : ਰੇਕੇਵੇਕ ਇੰਟਰਨੈਸ਼ਨਲ ਸ਼ਤਰੰਜ - ਹਾਰਦਾ ਹੋਇਆ ਮੈਚ ਜਿੱਤ ਕੇ ਤਾਨੀਆ ਆਈ ਸੁਰਖ਼ੀਆਂ 'ਚ

PunjabKesari

ਬੁਮਰਾਹ ਨੇ ਕਿਹਾ ਕਿ ਇਹ ਬਦਲਾਅ ਦਾ ਦੌਰ ਹੈ ਤੇ ਹਰ ਟੀਮ ਨੂੰ ਇਸ 'ਚੋਂ ਗੁਜ਼ਰਨਾ  ਹੁੰਦਾ ਹੈ। ਹਰ ਕ੍ਰਿਕਟਰ ਇਸ ਨੂੰ ਸਮਝਦਾ ਹੈ। ਟੀਮ 'ਚ ਕਈ ਨਵੇਂ ਖਿਡਾਰੀ ਹਨ ਤੇ ਅਸੀਂ ਇਸੇ ਤਰ੍ਹਾਂ ਦੇ ਦੌਰ ਤੋਂ ਗੁਜ਼ਰ ਰਹੇ ਹਾਂ। ਆਈ. ਪੀ. ਐੱਲ. 'ਚ ਸਫਲਤਾ ਲਈ ਤੁਹਾਨੂੰ ਇਸ ਲੀਗ ਦੇ ਫਾਰਮੈਟ ਨੂੰ ਸਮਝਦੇ ਹੋਏ ਦਬਾਅ ਤੋਂ ਨਜਿੱਠਣ ਦੇ ਬਾਰੇ 'ਚ ਸਿੱਖਣਾ ਹੋਵੇਗਾ। ਬੁਮਰਾਹ ਲਈ ਇਹ ਮਹੱਤਵਪੂਰਨ ਹੈ ਕਿ ਟੀਮ ਬੀਤੇ ਸਮੇਂ 'ਤੇ ਜ਼ੋਰ ਦੇਣ ਦੀ ਬਜਾਏ ਵਰਤਮਾਨ 'ਚ ਰਹੇ।

ਇਹ ਵੀ ਪੜ੍ਹੋ : CSK ਨੂੰ ਲੱਗਾ ਵੱਡਾ ਝਟਕਾ, ਤੇਜ਼ ਗੇਂਦਬਾਜ਼ ਦੀਪਕ ਚਾਹਰ IPL ਤੋਂ ਬਾਹਰ

PunjabKesari

ਉਨ੍ਹਾਂ ਕਿਹਾ ਕਿ ਸਾਨੂੰ ਬੀਤੀਆਂ ਚੀਜ਼ਾਂ ਨੂੰ ਛੱਡ ਕੇ ਵਰਤਮਾਨ 'ਚ ਰਹਿਣਾ ਹੋਵੇਗਾ। ਇਹ ਸਹੀ ਹੈ ਕਿ ਅਜੇ ਤਕ ਚੀਜ਼ਾਂ ਯੋਜਨਾ ਦੇ ਮੁਤਾਬਕ ਨਹੀਂ ਹੋਈਆਂ ਹਨ, ਪਰ ਅਸੀਂ ਸੰਘਰਸ਼ ਕਰਦੇ ਰਹਿੰਦੇ ਹਾਂ ਤੇ ਸਫਲਤਾ ਦੇ ਤਰੀਕੇ ਭਾਲਦੇ ਰਹਿੰਦੇ ਹਾਂ। ਇਸ ਆਈ. ਪੀ. ਐੱਲ. 'ਚ ਟਾਸ ਦੀ ਭੂਮਿਕਾ ਕਾਫੀ ਅਹਿਮ ਰਹੀ ਹੈ। ਜੇਕਰ ਇਹ ਮੇਰੇ ਹੱਥ 'ਚ ਹੁੰਦਾ ਤਾਂ ਮੈਂ ਹਰ ਮੈਚ 'ਚ ਟਾਸ ਜਿੱਤਣਾ ਚਾਹੁੰਦਾ। ਇਹ ਅਸਲ 'ਚ ਮਦਦ ਕਰਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News