ਭਾਰਤ ਵਿਰੁੱਧ ਵਨ ਡੇ ਸੀਰੀਜ਼ ’ਚ ਸਿਵਰ ਬ੍ਰੰਟ ਕਰੇਗੀ ਇੰਗਲੈਂਡ ਦੀ ਕਪਤਾਨੀ
Wednesday, Jul 09, 2025 - 10:49 AM (IST)

ਲੰਡਨ– ਗ੍ਰੋਇਨ ਇੰਜਰੀ ਨਾਲ ਜੂਝ ਰਹੀ ਨੈਟ ਸਿਵਰ ਬ੍ਰੰਟ ਭਾਰਤ ਵਿਰੁੱਧ ਵਨ ਡੇ ਸੀਰੀਜ਼ ਲਈ ਚੁਣੀ 15 ਮੈਂਬਰੀ ਇੰਗਲੈਂਡ ਦੀ ਟੀਮ ਦੀ ਅਗਵਾਈ ਕਰਦੀ ਦਿਸੇਗੀ। ਨੈਟ ਦੂਜੇ ਟੀ-20 ਵਿਚ ਬੱਲੇਬਾਜ਼ੀ ਦੌਰਾਨ ਜ਼ਖ਼ਮੀ ਹੋ ਗਈ ਸੀ, ਜਿਸ ਤੋਂ ਬਾਅਦ ਬਾਕੀ ਸੀਰੀਜ਼ ਲਈ ਟੈਮੀ ਬੋਮਾਂਟ ਨੂੰ ਟੀਮ ਦਾ ਕਪਤਾਨੀ ਸੌਂਪੀ ਗਈ ਸੀ। ਹਾਲਾਂਕਿ ਚੋਣਕਾਰਾਂ ਨੂੰ ਉਮੀਦ ਹੈ ਕਿ ਪਹਿਲੇ ਵਨ ਡੇ ਤੋਂ ਬਾਅਦ ਸਿਵਰ ਫਿੱਟ ਹੋ ਜਾਵੇਗੀ। ਇੰਗਲੈਂਡ ਦੀ ਵਨ ਡੇ ਟੀਮ ਵਿਚ ਸੋਫੀ ਐਕਲੇਸਟੋਨ ਦੀ ਵੀ ਵਾਪਸੀ ਹੋਈ ਹੈ ਜਿਹੜੀ ਕਿ ਸੀਰੀਜ਼ ਦੀ ਸ਼ੁਰੂਆਤ ਵਿਚ ਸੱਟ ਨਾਲ ਰਿਕਰਵਰੀ ਦੇ ਕਾਰਨ ਵੈਸਟਇੰਡੀਜ਼ ਵਿਰੁੱਧ ਵਨ ਡੇ ਸੀਰੀਜ਼ ਦਾ ਹਿੱਸਾ ਨਹੀਂ ਬਣ ਸਕੀ ਸੀ। ਐਕਲੇਸਟੋਨ ਨੂੰ ਸਾਰਾ ਗਲੇਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਟੀਮ : ਨੈਟ ਸਿਵਰ ਬ੍ਰੰਟ (ਕਪਤਾਨ), ਐਮ ਆਰਲਟ, ਟੈਮੀ ਬੋਮਾਂਟ, ਲਾਰੇਨ ਬੈੱਲ, ਮਾਇਆ ਬਾਊਚਰ, ਐਲਿਸ ਕੈਪਸੀ, ਕੇਟ ਕ੍ਰਾਸ, ਐਲਿਸ ਡੇਵਿਡਸਨ-ਰਿਚਰਡਸ, ਚਾਰਲੀ ਡੀਨ, ਸੋਫੀਆ ਡੰਕਲੀ, ਸੋਫੀ ਐਕਲੇਸਟੋਨ, ਲਾਰੇਨ ਫਾਈਲਰ, ਐਮੀ ਜੋਂਸ, ਐਮਾ ਲੈਂਬ, ਲਿੰਸੀ ਸਮਿਥ।