ਇਹ ਹੈ ਬਰਾਕ ਲੇਸਨਰ ਦੀ ਦੂਜੀ ਪਤਨੀ ਜੋ 700 ਕਰੋੜ ਦੇ ਕੇਸ ''ਚ ਹੋਈ ਸੀ ਫੇਮਸ

08/09/2017 7:58:33 PM

ਨਵੀਂ ਦਿੱਲੀ—WWE ਦੀ ਸਟਾਰ ਰੇਸਲਰ ਰਹਿ ਚੁੱਕੀ ਸੇਬਲ ਨੇ ਹਾਲ ਹੀ 'ਚ (8 ਅਗਸਤ ਨੂੰ) ਆਪਣਾ 50ਵਾਂ ਜਨਮ ਦਿਨ ਮਨਾਇਆ । ਸੇਬਲ ਦਾ ਅਸਲ ਨਾਮ ਰੇਨਾ ਮਾਰਲੇਟ ਲੇਸਨਰ ਹੈ । 12 ਸਾਲ ਦੀ ਉਮਰ 'ਚ ਬਿਊਟੀ ਮੁਕਾਬਲਾ ਜਿੱਤਣ ਤੋਂ ਬਾਅਦ ਰੇਨਾ 1990 'ਚ ਮਾਡਲ ਬਣ ਗਈ ਸੀ । ਸੇਬਲ ਦੀ ਉਮਰ ਭਾਵੇਂ ਹੀ ਵੱਧ ਗਈ ਹੋਵੇ, ਪਰ ਨਾ ਤਾਂ ਉਨ੍ਹਾਂ ਦੀ ਖੂਬਸੂਰਤੀ 'ਚ ਕੋਈ ਕਮੀ ਆਈ ਹੈ ਅਤੇ ਨਾ ਹੀ ਉਨ੍ਹਾਂ ਦੀ ਫੈਨ ਫਾਲੋਇੰਗ ਘੱਟ ਹੋਈ ਹੈ । WWE ਦੇ ਫੈਂਸ ਅੱਜ ਵੀ ਸੇਬਲ ਨੂੰ ਬਹੁਤ ਪਸੰਦ ਕਰਦੇ ਹਨ ।

700 ਕਰੋੜ ਦਾ ਕੇਸ ਕਰ ਹੋਈ ਸੀ ਫੇਮਸ 


ਸੇਬਲ ਨੇ 1996 'ਚ WWE 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹ WWE ਦੀਆਂ ਉਨ੍ਹਾਂ ਖਾਸ ਰੇਸਲਰਸ 'ਚੋਂ ਇੱਕ ਹਨ, ਜਿਨ੍ਹਾਂ ਨੂੰ ਸ਼ੁਰੂਆਤੀ ਦੌਰ 'ਚ ਹੀ ਪਾਪਲਰਟੀ ਹਾਸਲ ਕਰ ਲਈ ਸੀ। ।ਲੁਨਾ ਵੇਕੋਨ ਅਤੇ ਜੈਕਲੀਨ ਨਾਲ ਦੁਸ਼ਮਣੀ ਤੋਂ ਬਾਅਦ ਸੇਬਲ WWF (WWE) ਦੀ ਦੂਜੀ ਮਹਿਲਾ ਚੈਂਪਿਅਨ ਬਣੀ ਸੀ। ਜੂਨ 1999 'ਚ ਸੇਬਲ ਨੇ ਕੰਪਨੀ 'ਤੇ ਸੈਕਸੁਅਲ ਹੈਰਾਸਮੇਂਟ ਅਤੇ ਅਨਸੇਫ ਵਰਕਿੰਗ ਕੰਡੀਸ਼ਨ ਦਾ ਇਲਜ਼ਾਮ ਲਗਾਉਂਦੇ ਹੋਏ ਕੰਪਨੀ ਖਿਲਾਫ 110 ਮਿਲਿਅਨ ਡਾਲਰ (ਕਰੀਬ 700 ਕਰੋੜ) ਦਾ ਕੇਸ ਲੱਗਾ ਦਿੱਤਾ ਸੀ ।ਇਸ ਦੇ ਬਾਅਦ WWE ਦੇ ਸੀ.ਈ.ਓ. ਵਿੰਸੇ ਮੈਕਮਹੋਨ ਨੇ ਵੀ ਸੇਬਲ 'ਤੇ ਰਿੰਗ 'ਚ ਦਿੱਤਾ ਨਾਮ ਵਰਤਣ ਦਾ ਇਲਜ਼ਾਮ ਲਗਾਉਂਦੇ ਹੋਏ ਕੇਸ ਕਰ ਦਿੱਤਾ ਸੀ । ਹਾਲਾਂਕਿ ਦੋਵਾਂ ਦਾ ਅਗਸਤ, 1999 'ਚ ਕੋਰਟ  ਦੇ ਬਾਹਰ ਹੀ ਸਮਝੌਤਾ ਵੀ ਹੋ ਗਿਆ ।
2003 'ਚ ਉਹ WWE ਚ ਵਾਪਸ ਪਰਤ ਆਈ । ਇੱਥੇ ਟੋਰੀ ਵਿਲਸਨ ਨਾਲ ਉਨ੍ਹਾਂ ਦਾ ਝਗੜਾ ਹੋਇਆ । ਇਸ ਤੋਂ ਇਲਾਵਾ ਉਹ ਵਿੰਸੇ ਮੈਕਮਹੋਨ ਦੀ ਮਿਸਟਰੇਸ ਹੋਣ ਨੂੰ ਲੈ ਕੇ ਵੀ ਖਬਰਾਂ 'ਚ ਰਹੀ । ਹਾਲਾਂਕਿ ਇੱਕ ਸਾਲ ਬਾਅਦ ਹੀ ਉਨ੍ਹਾਂ ਨੇ ਫੈਮਿਲੀ ਨੂੰ ਜ਼ਿਆਦਾ ਟਾਇਮ ਦੇਣ ਲਈ ਰਿੰਗ ਨੂੰ ਅਲਵਿਦਾ ਕਹਿ ਦਿੱਤਾ।
ਸੇਬਲ ਨੇ ਕੀਤੇ ਸਨ ਦੋ ਵਿਆਹ


ਰੇਨਾ ਗਰੀਕ ਉਰਫ ਸੇਬਲ ਨੇ ਤਿੰਨ ਸ਼ਾਦੀਆਂ ਕੀਤੀਆਂ ਹਨ । ਉਨ੍ਹਾਂ ਦੀ ਪਹਿਲਾ ਵਿਆਹ 1986 'ਚ ਵੇਨ ਡਬਲਿਊ ਰਿਚਰਡਸਨ ਨਾਲ ਹੋਇਆ ਸੀ।  ਜਿਨ੍ਹਾਂ ਤੋਂ ਸੇਬਲ ਨੂੰ ਇੱਕ ਧੀ ਹੋਈ । ਜਿਸਦਾ ਨਾਮ ਮਾਰਿਆ ਹੈ ।ਇਹਨਾਂ ਦੇ ਵਿਆਹ 5 ਸਾਲ ਬਾਅਦ ਖਤਮ ਹੋ ਗਿਆ,  ਜਦੋਂ 1991 'ਚ ਰਿਚਰਡਸਨ ਦੀ ਮੌਤ ਇੱਕ ਸੜਕ ਦੁਰਘਟਨਾ 'ਚ ਹੋ ਗਈ । ਸੇਬਲ ਨੇ ਦੂਜੀ ਵਿਆਹ 1993 'ਚ ਪ੍ਰੋਫੇਸ਼ਨਲ ਰੇਸਲਰ ਅਤੇ ਸਾਬਕਾ ਬਾਕਸਰ ਮਾਰਕ ਮੇਰੋ ਨਾਲ ਕੀਤੀ ।ਵਿਆਹ ਤੋਂ ਲਗਭਗ 10 ਸਾਲ ਬਾਅਦ ਸਾਲ 2004 'ਚ ਇਨ੍ਹਾਂ ਦੋਵਾਂ ਨੇ ਤਲਾਕ ਲੈ ਲਿਆ । ਸਾਲ 2004 'ਚ ਹੀ ਸੇਬਲ ਦੀ ਜ਼ਿੰਦਗੀ 'ਚ ਬਰਾਕ ਲੇਸਨਰ ਦੀ ਐਂਟਰੀ ਹੋਈ । ਜੋ ਅੱਗੇ ਚਲਕੇ ਉਨ੍ਹਾਂ ਦਾ ਤੀਜੇ ਪਤੀ ਬਣਿਆ । ਲਗਭਗ ਸਾਲ ਭਰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਸਗਾਈ ਕਰ ਲਈ । ਹਾਲਾਂਕਿ ਕੁੱਝ ਹੀ ਮਹੀਨਿਆਂ ਬਾਅਦ ਇਹ ਸਗਾਈ ਟੁੱਟ ਗਈ ।
ਕੁਝ ਸਮੇਂ ਦੂਰ ਰਹਿਣ ਤੋਂ ਬਾਅਦ ਦੋਵਾਂ ਨੂੰ ਇੱਕ-ਦੂਜੇ ਦੇ ਪਿਆਰ ਦਾ ਅਹਿਸਾਸ ਹੁੰਦਾ ਹੈ ਅਤੇ ਜਨਵਰੀ 2006 'ਚ ਦੋਵੇਂ ਇਕ ਵਾਰ ਫਿਰ ਕਰੀਬ ਆ ਜਾਂਦੇ ਹਨ ।ਇਸ ਤੋਂ ਬਾਅਦ ਮਈ 2006 'ਚ ਦੋਵਾਂ ਨੇ ਵਿਆਹ ਕਰਵਾ ਲਿਆ । ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਨਾਲ ਹੀ ਹਨ ।
ਇਸ ਜੋੜੇ ਦੇ ਹਨ 5 ਬੱਚੇ

PunjabKesari
ਇਨ੍ਹਾਂ ਦੋਵਾਂ ਦੇ ਕੁਲ 5 ਬੱਚੇ ਹਨ । ਜਿਨ੍ਹਾਂ 'ਚੋਂ ਤਿੰਨ ਤਾਂ ਪਿਛਲੇ ਵਿਆਹ ਤੋਂ ਹਨ । ਸੇਬਲ ਨੂੰ ਆਪਣੇ ਪਹਿਲਾਂ ਹਸਬੈਂਡ ਵਲੋਂ ਇੱਕ ਧੀ ਹੈ । ਮਈ 2006 'ਚ ਲੇਸਨਰ ਦੇ ਨਾਲ ਤੀਜੇ ਵਿਆਹ ਤੋਂ ਬਾਅਦ ਤੋਂ ਲੇਸਨਰ ਤੋਂ ਸੇਬਲ ਨੂੰ ਦੋ ਬੱਚੇ ਹੋ ਚੁੱਕੇ ਹਨ । ਟਰਕ ਲੇਸਨਰ ਅਤੇ ਡਿਊਕ ਲੇਸਨਰ ।


Related News