ਖਾਲੀ ਸਟੇਡੀਅਮ ਵਿਚ ਖੇਡਣ ਲਈ ਮਨੋਵਿਗਿਅਾਨਿਕ ਦੀ ਮਦਦ ਲੈ ਰਿਹੈ ਬ੍ਰਾਡ

06/29/2020 6:46:44 PM

ਲੰਡਨ– ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਚਿੰਤਾ ਜਤਾਈ ਹੈ ਕਿ ਖਿਡਾਰੀਅਾਂ ਲਈ ਮੈਦਾਨ ਵਿਚ ਪ੍ਰਸ਼ੰਸਕਾਂ ਦੀ ਗੈਰ-ਹਾਜ਼ਰੀ ਵਿਚ ਕੌਮਾਂਤਰੀ ਕ੍ਰਿਕਟ ਮੈਚ ਖੇਡਣਾ ਕਿਸੇ ਮਾਨਸਿਕ ਪ੍ਰੀਖਿਅਾ ਤੋਂ ਕਿਤੇ ਵੱਧ ਹੋਵੇਗਾ। ਬ੍ਰਾਡ ਮੈਦਾਨ ਵਿਚ ਪ੍ਰਸ਼ੰਸਕਾਂ ਦੇ ਬਿਨਾਂ ਕ੍ਰਿਕਟ ਖੇਡਣ ਨੂੰ ਲੈ ਕੇ ਖੁਦ ਨੂੰ ਮਾਨਸਿਕ ਰੂਪ ਨਾਲ ਤਿਅਾਰ ਕਰਨ ਲਈ ਟੀਮ ਦੇ ਮਨੋਵਿਗਿਅਾਨਿਕ ਦੀ ਮਦਦ ਲੈ ਰਿਹਾ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਪੁਸ਼ਟੀ ਕਰ ਚੁੱਕਾ ਹੈ ਕਿ ਇਸ ਗਰਮੀ ਦੇ ਮੌਸਮ ਵਿਚ ਵੈਸਟਇੰਡੀਜ਼ ਤੇ ਪਾਕਿਸਤਾਨ ਵਿਰੁੱਧ ਇੰਗਲੈਂਡ ਦੇ ਸਾਰੇ ਛੇ ਟੈਸਟ ਮੈਚ ਪ੍ਰਸ਼ੰਸਕਾਂ ਦੀ ਗੈਰ-ਹਾਜਰੀ ਵਿਚ ਖੇਡੇ ਜਾਣਗੇ। ਇੰਗਲੈਂਡ ਨੇ ਜੁਲਾਈ ਵਿਚ ਵੈਸਟਇੰਡੀਜ਼ ਨਾਲ 3 ਟੈਸਟਾਂ ਦੀ ਸੀਰੀਜ਼ ਖੇਡਣੀ ਹੈ। ਇੰਗਲੈਂਡ ਇਸ ਤੋਂ ਬਾਅਦ ਅਗਸਤ-ਸਤੰਬਰ ਵਿਚ ਪਾਿਕਸਤਾਨ ਵਿਰੁੱਧ 3 ਟੈਸਟ ਤੇ 3 ਟੀ-20 ਮੈਚ ਖੇਡੇਗਾ। ਇਹ ਸਾਰੇ ਮੈਚ ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ।

PunjabKesari

ਬ੍ਰਾਡ ਨੇ ਵਰਚੂਅਲ ਪ੍ਰੈੱਸ ਕਾਨਫਰੰਸ ਵਿਚ ਖੁਲਾਸਾ ਕੀਤਾ ਕਿ ਉਹ ਟੀਮ ਦੇ ਮਨੋਵਿਿਗਅਾਨਕ ਡੇਵਿਡ ਯੰਗ ਦੀ ਮਦਦ ਲੈ ਰਿਹਾ ਹੈ ਤਾਂ ਕਿ ਉਹ ਖੁਦ ਨੂੰ ਇਹ ਸਮਝਾਉਣ ਲਈ ਤਿਅਾਰ ਕਰ ਸਕੇ ਕਿ ਇਹ ਸਾਰੇ ਮੈਚ ਅਾਮ ਮੈਚ ਹੋਣਗੇ। ਬ੍ਰਾਡ ਨੇ ਇਸ ਦੌਰਾਨ ਇਕ 12 ਸਾਲਾ ਲੜਕੇ ਦੀ ਮਾਨਸਿਕਤਾ ਨੂੰ ਅਪਣਾਉਣ ਦੀ ਅਾਪਣੀ ਮਾਂ ਦੀ ਸਲਾਹ ’ਤੇ ਵੀ ਕੰਮ ਕੀਤਾ। ਉਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਭੀੜ ਦੇ ਬਿਨਾਂ ਖੇਡਣ ਵਿਚ ਥੋੜ੍ਹਾ ਵੱਖਰਾਪਨ ਮਹਿਸੂਸ ਹੋਵੇਗਾ। ਇਸ ਸਥਿਤੀ ਵਿਚ ਹਰੇਕ ਖਿਡਾਰੀ ਲਈ ਕੌਮਾਂਤਰੀ ਕ੍ਰਿਕਟ ਖੇਡਣਾ ਮਾਨਸਿਕ ਪ੍ਰੀਖਿਅਾ ਤੋਂ ਕਿਤੇ ਵੱਧ ਹੋਵੇਗਾ। ਮੈਂ ਸਾਡੇ ਸਪੋਰਟਸ ਮਨੋਵਿਗਿਅਾਨਿਕ ਨਾਲ ਇਸ ਬਾਰੇ ਵਿਚ ਗੱਲ ਕੀਤੀ ਹੈ ਤਾਂ ਕਿ ਇਸ ਤਰ੍ਹਾਂ ਦੀ ਸਥਿਤੀ ਵਿਚ ਮੈਂ ਅਾਪਣੀਅਾਂ ਭਾਵਨਾਵਾਂ ਦਾ ਸਹੀ ਇਸਤੇਮਾਲ ਕਰ ਸਕਾਂ।’’ ਬ੍ਰਾਡ ਨੇ ਕਿਹਾ,‘‘ਇਹ ਮੇਰੇ ਲਈ ਚਿੰਤਾ ਦੀ ਗੱਲ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਇਕ ਖਿਡਾਰੀ ਦੇ ਤੌਰ ’ਤੇ ਦਬਾਅ ਵਿਚ ਅਾਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦਿੰਦਾ ਹਾਂ, ਜਦੋਂ ਖੇਡ ਬਹੁਤ ਰੋਮਾਂਚਕ ਹੋ ਜਾਂਦੀ ਹੈ ਤੇ ਜਦੋਂ ਇਸ ਨੂੰ ਬਦਲਣ ਦੀ ਲੋੜ ਹੁੰਦੀ ਹੈ।’’ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਪ੍ਰਸ਼ੰਸਕਾਂ ਦੀ ਗੈਰ-ਹਾਜ਼ਰੀ ਵਿਚ ਵੀ ਬੱਲੇਬਾਜ਼ਾਂ ਖਿਲਾਫ ਖੇਡਣ ਲਈ ਖੁਦ ਨੂੰ ਿਤਅਾਰ ਕਰ ਲਵੇਗਾ। ਉਸ ਨੇ ਕਿਹਾ ਿਕ ਉਹ ਅਾਪਣੇ ਚਾਰੇ ਪਾਸੇ ਇਕ ਅਜਿਹੇ ‘ਵਾਤਾਵਰਣ’ ਦਾ ਨਿਰਮਾਣ ਕਰਨ ਵਿਚ ਸਮਰੱਥ ਹੋ ਜਾਵੇਗਾ, ਜਿਸ ਨਾਲ ਉਹ ਅਾਪਣੇ ਪੱਧਰ ਦੀ ਗੇਂਦਬਾਜ਼ੀ ਕਰ ਸਕੇ।


Ranjit

Content Editor

Related News