ਬ੍ਰਿਟੇਨ ਦੀ ਨੌਜਵਾਨ ਮਿਲੇਨੀਅਰ ਜੇਨ ਪਾਰਕ ਨੇ ਛੱਡਿਆ ਫੁੱਟਬਾਲਰ ਬੋਆਏਫ੍ਰ੍ਰੈਂਡ ਜਾਰਡਨ ਦਾ ਸਾਥ
Tuesday, Nov 06, 2018 - 04:32 AM (IST)

ਜਲੰਧਰ— 17 ਸਾਲ ਦੀ ਉਮਰ 'ਚ ਬ੍ਰਿਟੇਨ ਦੀ ਇਕ ਵੱਡੀ ਲਾਟਰੀ ਜਿੱਤ ਕੇ ਚਰਚਾ ਵਿਚ ਆਈ ਜੇਨ ਪਾਰਕ ਨੇ ਹੁਣ ਫੁੱਟਬਾਲਰ ਬੋਆਏਫ੍ਰੈਂਡ ਜਾਰਡਨ ਪਿਗਾਟ ਨਾਲੋਂ ਨਾਤਾ ਤੋੜ ਲਿਆ ਹੈ। ਜੇਨ ਨੇ ਇਸ ਦਾ ਖੁਲਾਸਾ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਕੀਤਾ। ਇਸ ਪੋਸਟ ਵਿਚ ਉਸ ਨੇ ਲਿਖਿਆ ਕਿ ਉਹ ਹੁਣ ਸਿੰਗਲ ਹੈ। ਜੇਨ ਨੂੰ ਜਾਰਡਨ ਨਾਲ ਬੀਤੇ ਅਕਤੂਬਰ ਵਿਚ ਦੇਖਿਆ ਗਿਆ ਸੀ। ਜਾਰਡਨ ਵੈਸਟ ਮਿਡਲੈਂਡ ਦੇ ਡੁਡਲੇ ਸਥਿਤ ਇਕ ਰੈਸਟੋਰੈਂਟ ਵਿਚ ਜੇਨ ਦੇ ਪਰਿਵਾਰ ਨਾਲ ਮਿਲਣ ਆਇਆ ਹੋਇਆ ਸੀ। ਮੁਲਾਕਾਤ ਖਤਮ ਹੋਣ ਤੋਂ ਬਾਅਦ ਜੇਨ ਨੇ ਜਾਰਡਨ ਨੂੰ ਪਿਆਰ ਭਰੀ ਝੱਪੀ ਵੀ ਦਿੱਤੀ ਸੀ ਪਰ ਹੁਣ ਉਸ ਦਾ ਕਹਿਣਾ ਹੈ ਕਿ ਉਹ ਸਿੰਗਲ ਹੈ ਤੇ ਆਪਣੀ ਲਾਈਫ ਨੂੰ ਇੰਜੁਆਏ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਲਾਟਰੀ ਤੋਂ ਇਕ ਮਿਲੀਅਨ ਯੂਰੋ ਜਿੱਤਣ ਵਾਲੀ ਜੇਨ ਇਨ੍ਹਾਂ ਪੈਸਿਆਂ ਨਾਲ ਆਪਣੇ ਸਰੀਰ ਦੀ ਪਲਾਸਟਿਕ ਸਰਜਰੀ ਕਰਵਾਉਣ ਤੋਂ ਬਾਅਦ ਹੋਰ ਵੀ ਮਸ਼ਹੂਰ ਹੋ ਗਈ ਸੀ। ਦਰਅਸਲ ਜੇਨ ਨੇ ਪਲਾਸਟਿਕ ਸਰਜਰੀ ਕਰਵਾਉਣ ਤੋਂ ਬਾਅਦ ਖੁਲਾਸਾ ਕੀਤਾ ਸੀ ਕਿ ਸਰਜਰੀ ਦੌਰਾਨ ਉਹ ਮੌਤ ਦੇ ਮੂੰਹ 'ਚੋਂ ਬਚ ਕੇ ਨਿਕਲੀ ਸੀ। ਸਰਜਰੀ ਕਾਰਨ ਉਸ ਦਾ ਅੱਧਾ ਸਰੀਰ ਭਿਆਨਕ ਦਰਦ ਦੀ ਲਪੇਟ ਵਿਚ ਆ ਗਿਆ ਸੀ। ਉਸ ਨੂੰ ਲੱਗਣ ਲੱਗਾ ਸੀ ਕਿ ਸਰਜਰੀ ਕਰਵਾ ਕੇ ਉਸ ਨੇ ਭਾਰੀ ਸਮੱਸਿਆ ਮੁੱਲ ਲੈ ਲਈ ਹੈ ਪਰ ਹੌਲੀ-ਹੌਲੀ ਜਦੋਂ ਸਭ ਠੀਕ ਹੋਣ ਲੱਗਾ ਤਾਂ ਉਸ ਨੇ ਸੁੱਖ ਦਾ ਸਾਹ ਲਿਆ। ਹੁਣ ਜੇਨ ਕਹਿੰਦੀ ਹੈ ਕਿ ਉਹ ਸਰਜਰੀ ਤੋਂ ਆਪਣੇ ਸਰੀਰ ਦੇ ਵਧਾਏ ਹੋਏ ਹਿੱਸੇ ਘੱਟ ਨਹੀਂ ਕਰਵਾਏਗੀ ਕਿਉਂਕਿ ਉਹ ਇਕ ਹੋਰ ਸਰਜਰੀ ਦਾ ਦਰਦ ਸਹਿਣ ਨਹੀਂ ਕਰਨਾ ਚਾਹੁੰਦੀ।