ਏਸ਼ੇਜ਼ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਯਾਤਰਾ ਸਬੰਧੀ ਚਿੰਤਾਵਾਂ ਦਾ ਚੁੱਕਿਆ ਮੁੱਦਾ

Thursday, Sep 23, 2021 - 10:50 PM (IST)

ਲੰਡਨ- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਸਟਰੇਲੀਆਈ ਪ੍ਰਧਾਨ ਮੰਤਰੀ ਮੋਰਿਸਨ ਨਾਲ ਆਗਾਮੀ ਏਸ਼ੇਜ਼ ਸੀਰੀਜ਼ ਦੇ ਲਈ ਇੰਗਲੈਂਡ ਦੇ ਕ੍ਰਿਕਟਰਾਂ ਦੇ ਪਰਿਵਾਰਾਂ 'ਤੇ ਲੱਗੇ ਯਾਤਰਾ ਪਾਬੰਦੀਆਂ ਦਾ ਮੁੱਦਾ ਚੁੱਕਿਆ ਹੈ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਦੇ ਦੌਰਾਨ ਵਾਸ਼ਿੰਗਨ ਡੀ. ਸੀ. 'ਚ ਰਾਤ ਦੇ ਭੋਜਨ 'ਤੇ ਮਿਲੇ, ਜਿੱਥੇ ਜਾਨਸਨ ਨੇ ਸਰਦੀਆਂ ਵਿਚ ਹੋਣ ਵਾਲੀ ਇਸ ਸੀਰੀਜ਼ (ਏਸ਼ੇਜ਼) ਦੇ ਬਾਰੇ ਵਿਚ ਭਰੋਸਾ ਮੰਗਿਆ।

ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ


ਜਾਨਸਨ ਨੇ ਅਮਰੀਕਾ ਦੀ ਰਾਜਧਾਨੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਹ ਮੁੱਦਾ ਚੁੱਕਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪਰਿਵਾਰਾਂ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਕ੍ਰਿਕਟਰਾਂ ਨਾਲ ਕ੍ਰਿਸਮਸ ਦੇ ਦੌਰਾਨ ਆਪਣੇ ਪਰਿਵਾਰ ਤੋਂ ਦੂਰ ਰਹਿਣ ਦੀ ਗੱਲ ਕਰਨਾ ਬਹੁਤ ਮੁਸ਼ਕਿਲ ਹੈ। ਪਹਿਲਾ ਟੈਸਟ ਬ੍ਰਿਸਬੇਨ ਵਿਚ 8 ਦਸੰਬਰ ਤੋਂ ਸ਼ੁਰੂ ਹੋਵੇਗਾ ਪਰ ਇਸ ਦੌਰੇ 'ਤੇ ਅਨਿਸ਼ਚਿਤਤਾ ਉਦੋਂ ਵੱਧ ਗਈ ਸੀ ਜਦੋਂ ਇੰਗਲੈਂਡ ਦੇ ਕਈ ਖਿਡਾਰੀਆਂ ਨੇ ਦੌਰੇ ਦੇ ਦੌਰਾਨ ਲੱਗਣ ਵਾਲੇ ਸਖਤ ਇਕਾਂਤਵਾਸ ਦੇ ਬਾਰੇ 'ਚ ਆਪਤੀ ਵਿਅਕਤ ਕੀਤੀ। ਮੋਰਿਸਨ ਨੇ ਕਿਹਾ ਕਿ ਮੈਂ ਏਸ਼ੇਜ਼ ਨੂੰ ਆਯੋਜਿਤ ਹੁੰਦੇ ਹੋਏ ਦੇਖਣਾ ਪਸੰਦ ਕਰਾਂਗਾ ਅਤੇ ਇਹੀ ਮੈਂ ਬੋਰਿਸ ਨੂੰ ਵੀ ਕਿਹਾ ਹੈ ਪਰ ਇਸ ਵਿਚ ਕੋਈ ਵਿਸ਼ੇਸ਼ ਗੱਲ ਨਹੀਂ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਟੀਕਾਕਰਨ ਕਰਵਾ ਚੁੱਕੇ ਲੋਕ ਯਾਤਰਾ ਕਰ ਸਕਣ।

ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News