ਬ੍ਰਿਜ ਭੂਸ਼ਣ ਬਣਿਆ ਏਸ਼ੀਆਡ ਦਲ ਦਾ ਮੁਖੀ

Saturday, Jul 21, 2018 - 09:05 AM (IST)

ਬ੍ਰਿਜ ਭੂਸ਼ਣ ਬਣਿਆ ਏਸ਼ੀਆਡ ਦਲ ਦਾ ਮੁਖੀ

ਨਵੀਂ ਦਿੱਲੀ (ਬਿਊਰੋ)— ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸਿੰਘ ਨੂੰ ਇੰਡੋਨੇਸ਼ੀਆ ਦੇ ਜਕਾਰਤਾ ਤੇ ਪਾਲੇਮਬੰਗ 'ਚ 18 ਅਗਸਤ ਤੋਂ 2 ਸਤੰਬਰ ਤਕ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਦਲ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਸ਼ੁੱਕਰਵਾਰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ।

ਇਨ੍ਹਾਂ ਖੇਡਾਂ 'ਚ ਭਾਰਤ ਦਾ 525 ਖਿਡਾਰੀਆਂ ਤੇ 300 ਅਧਿਕਾਰੀਆਂ ਨੂੰ ਮਿਲਾ ਕੇ 825 ਮੈਂਬਰੀ ਦਲ ਹਿੱਸਾ ਲਵੇਗਾ। ਭਾਰਤ ਵਲੋਂ ਪਿਛਲੀਆਂ ਇੰਚੀਓਨ ਏਸ਼ੀਆਈ ਖੇਡਾਂ 'ਚ 515 ਖਿਡਾਰੀਆਂ ਨੇ ਹਿੱਸਾ ਲਿਆ ਸੀ। ਆਈ. ਓ. ਏ. ਨੇ ਦਲ ਮੁਖੀ ਤੋਂ ਇਲਾਵਾ 4 ਦਲ ਉਪ-ਮੁਖੀ ਵੀ ਨਿਯੁਕਤ ਕੀਤੇ ਹਨ, ਜਿਨ੍ਹਾਂ 'ਚ ਬਲਬੀਰ ਸਿੰਘ ਕੁਸ਼ਵਾਹਾ, ਰਾਜ ਕੁਮਾਰ ਸਚੇਤੀ, ਦੇਵ ਕੁਮਾਰ ਸਿੰਘ ਤੇ ਕਰਨਲ ਸਤਿਆਵ੍ਰਤ ਸ਼ਯੋਰਣ ਸ਼ਾਮਲ ਹਨ। ਆਈ. ਓ. ਏ. ਪਹਿਲਾਂ ਹੀ ਏਸ਼ੀਆਈ ਖੇਡਾਂ ਲਈ 525 ਮੈਂਬਰੀ ਦਲ ਦਾ ਐਲਾਨ ਕਰ ਚੁੱਕਾ ਹੈ।


Related News