ਬ੍ਰੈਂਡਨ ਮੈਕੁਲਮ ਇੰਗਲੈਂਡ ਟੈਸਟ ਟੀਮ ਦੇ ਬਣੇ ਨਵੇਂ ਕੋਚ

05/13/2022 11:22:29 AM

ਸਪੋਰਟਸ ਡੈਸਕ- ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਬ੍ਰੈਂਡਨ ਮੈਕੁਲਮ ਨੂੰ ਵੀਰਵਾਰ ਨੂੰ ਇੰਗਲੈਂਡ ਟੈਸਟ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਆਲਰਾਊਂਡਰ ਬੇਨ ਸਟੋਕਸ ਨੂੰ ਕਪਤਾਨ ਚੁਣਨ ਦੇ ਫੈਸਲੇ ਤੋਂ ਬਾਅਦ ਇਹ ਨਿਯੁਕਤੀ ਕੀਤੀ ਗਈ ਹੈ। ਮੈਕੁਲਮ ਤੋਂ ਪਹਿਲਾਂ ਕ੍ਰਿਸ ਸਿਲਵਰਵੁੱਡ ਇੰਗਲੈਂਡ ਟੈਸਟ ਟੀਮ ਦੇ ਕੋਚ ਸਨ।

40 ਸਾਲਾ ਮੈਕੁਲਮ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਕੋਚ ਹਨ। ਉਸ ਨੇ 2019 ਵਿਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਅਤੇ ਕਦੇ ਵੀ ਟੈਸਟ ਟੀਮ ਦੀ ਕੋਚਿੰਗ ਦੀ ਜ਼ਿੰਮੇਵਾਰੀ ਨਹੀਂ ਸੰਭਾਲੀ। ਟੈਸਟ ਕ੍ਰਿਕਟ 'ਚ ਨਿਊਜ਼ੀਲੈਂਡ ਟੀਮ ਦੇ ਵਧਦੇ ਦਬਦਬੇ ਪਿੱਛੇ ਮੈਕੁਲਮ ਦੀ ਵੱਡੀ ਭੂਮਿਕਾ ਰਹੀ ਹੈ। ਟੀਮ ਨੇ ਪਿਛਲੇ ਸਾਲ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤੀ ਸੀ।


Tarsem Singh

Content Editor

Related News