ਬ੍ਰਾਜ਼ੀਲ ਨੇ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਕੋਚ ਨੂੰ ਹਟਾਇਆ
Saturday, Mar 29, 2025 - 06:36 PM (IST)

ਸਾਓ ਪਾਓਲੋ- ਬ੍ਰਾਜ਼ੀਲ ਦੇ ਕੋਚ ਡੋਰਿਵਲ ਜੂਨੀਅਰ ਨੂੰ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਮਾੜੇ ਨਤੀਜਿਆਂ ਤੋਂ ਬਾਅਦ ਸਿਰਫ਼ 14 ਮਹੀਨੇ ਇੰਚਾਰਜ ਰਹਿਣ ਤੋਂ ਬਾਅਦ ਹੀ ਬਰਖਾਸਤ ਕਰ ਦਿੱਤਾ ਗਿਆ। ਬ੍ਰਾਜ਼ੀਲ ਨੂੰ ਬਿਊਨਸ ਆਇਰਸ ਵਿੱਚ ਅਰਜਨਟੀਨਾ ਨੇ 4-1 ਨਾਲ ਹਰਾਇਆ ਜੋ ਕਿ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਉਨ੍ਹਾਂ ਦੀ ਸਭ ਤੋਂ ਸ਼ਰਮਨਾਕ ਹਾਰ ਹੈ।
ਸਿਰਫ਼ ਤਿੰਨ ਦਿਨ ਬਾਅਦ, ਬ੍ਰਾਜ਼ੀਲੀਅਨ ਫੁੱਟਬਾਲ ਕਨਫੈਡਰੇਸ਼ਨ ਦੇ ਪ੍ਰਧਾਨ ਐਡਨਾਲਡੋ ਰੌਡਰਿਗਜ਼ ਨੇ ਜੂਨੀਅਰ ਨੂੰ ਹਟਾਉਣ ਦਾ ਫੈਸਲਾ ਕੀਤਾ। ਉਸਨੇ ਮੀਡੀਆ ਨੂੰ ਦੱਸਿਆ, "ਕਨਫੈਡਰੇਸ਼ਨ ਐਲਾਨ ਕਰਦਾ ਹੈ ਕਿ ਡੋਰਿਵਲ ਜੂਨੀਅਰ ਦਾ ਕਾਰਜਕਾਲ ਖਤਮ ਹੋ ਗਿਆ ਹੈ । ਹੁਣ ਅਸੀਂ ਵਿਕਲਪਾਂ ਦੀ ਭਾਲ ਕਰ ਰਹੇ ਹਾਂ।'' ਬ੍ਰਾਜ਼ੀਲ ਵਿਸ਼ਵ ਕੱਪ 2026 ਦੱਖਣੀ ਅਮਰੀਕੀ ਕੁਆਲੀਫਾਇੰਗ ਟੇਬਲ ਵਿੱਚ ਪੰਜਵੇਂ ਸਥਾਨ 'ਤੇ ਹੈ। ਸਿਖਰਲੀਆਂ ਛੇ ਟੀਮਾਂ ਆਪਣੇ ਆਪ ਕੁਆਲੀਫਾਈ ਕਰਨਗੀਆਂ। ਬ੍ਰਾਜ਼ੀਲ ਪਿਛਲੇ ਸਾਲ ਕੋਪਾ ਅਮਰੀਕਾ ਦੇ ਕੁਆਰਟਰ ਫਾਈਨਲ ਵਿੱਚ ਉਰੂਗਵੇ ਤੋਂ ਹਾਰ ਕੇ ਬਾਹਰ ਹੋ ਗਿਆ ਸੀ।