ਬ੍ਰਾਜ਼ੀਲ ਓਲੰਪਿਕ ਕਮੇਟੀ ਦਾ ਮੁਖੀ ਗ੍ਰਿਫਤਾਰ

10/06/2017 3:09:28 AM

ਰੀਓ ਡੀ ਜੇਨੇਰੀਓ— ਬ੍ਰਾਜ਼ੀਲ ਓਲੰਪਿਕ ਕਮੇਟੀ ਮੁਖੀ ਕਾਰ ਨੂਜਮੈਨ ਨੂੰ ਪਿਛਲੇ ਸਾਲ ਰੀਓ ਡੀ ਜੇਨੇਰੀਓ ਵਿਚ ਹੋਈਆਂ ਓਲੰਪਿਕ ਲਈ ਵੋਟ ਖਰੀਦਣ ਦੇ ਦੋਸ਼ਾਂ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਗਿਆ।
ਕੌਮਾਂਤਰੀ ਓਲੰਪਿਕ ਕਮੇਟੀ ਦੇ ਮਾਨਦ ਮੈਂਬਰ ਨੂਜਮੈਨ ਨੂੰ ਪਿਛਲੇ ਮਹੀਨੇ ਬ੍ਰਾਜ਼ੀਲ ਤੇ ਫਰਾਂਸ ਦੇ ਅਧਿਕਾਰੀਆਂ ਨੇ ਪੁੱਛਗਿੱਛ ਲਈ ਹਿਰਾਸਤ ਵਿਚ ਵੀ ਲਿਆ ਸੀ। ਅਧਿਕਾਰੀਆਂ ਨੇ ਸੇਨੇਗਲ ਤੋਂ ਆਈ. ਓ. ਸੀ. ਦੇ ਸਾਬਕਾ ਮੈਂਬਰ ਲੇਮਿਨ ਡਿਆਕ ਨੂੰ 20 ਲੱਖ ਡਾਲਰ ਦੇਣ ਵਿਚ ਨੂਜਮੈਨ ਨੇ ਅਹਿਮ ਭੂਮਿਕਾ ਨਿਭਾਈ ਸੀ ਜਿਸ ਨੇ 2009 ਵਿਚ ਆਈ. ਓ. ਸੀ.  ਵਲੋਂ ਰੀਓ ਨੂੰ ਚੁਣਨ ਦੌਰਾਨ ਵੋਟ ਹਾਸਲ ਕਰਨ ਵਿਚ ਮਦਦ ਕੀਤੀ ਸੀ।


Related News