ਬ੍ਰਾਜ਼ੀਲ ਨੇ ਬੋਲੀਵੀਆ ਨੂੰ 3-0 ਨਾਲ ਹਰਾਇਆ
Sunday, Jun 16, 2019 - 02:49 PM (IST)

ਸਾਓ ਪਾਓਲੋ— ਮੇਜ਼ਬਾਨ ਬ੍ਰਾਜ਼ੀਲ ਨੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ 'ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸ਼ੁੱਕਰਵਾਰ ਨੂੰ ਉਦਘਾਟਨੀ ਮੁਕਾਬਲੇ 'ਚ ਬੋਲੀਵੀਆ ਨੂੰ ਗਰੁੱਪ ਏ 'ਚ 3-0 ਨਾਲ ਹਰਾ ਦਿੱਤਾ। ਮੈਚ ਦਾ ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ ਬ੍ਰਾਜ਼ੀਲ ਨੇ ਤਿੰਨੋਂ ਗੋਲ ਦੂਜੇ ਹਾਫ 'ਚ ਕੀਤੇ। ਹਾਲਾਂਕਿ ਇਸ ਮੈਚ 'ਚ ਬ੍ਰਾਜ਼ੀਲ ਦਾ ਸਟਾਰ ਖਿਡਾਰੀ ਨੇਮਾਰ ਜੂਨੀਅਰ ਨਹੀਂ ਖੇਡਿਆ ਜੋ ਫਿਲਹਾਲ ਆਪਣੀ ਸੱਟ ਤੋਂ ਉੱਭਰ ਰਿਹਾ ਹੈ।ਬ੍ਰਾਜ਼ੀਲ ਦੀ ਜਿੱਤ 'ਚ ਫਿਲਿਪ ਕੋਟਨਿਹੋ ਨੇ ਦੋ ਗੋਲ ਕੀਤੇ। ਬਾਰਸੀਲੋਨਾ ਲਈ ਖੇਡਣ ਵਾਲੇ ਕੋਟਨਿਹੋ ਨੇ ਪਹਿਲਾ ਗੋਲ 50ਵੇਂ ਮਿੰਟ 'ਚ ਪੈਨਲਟੀ 'ਤੇ ਕੀਤਾ। ਉਸ ਨੇ ਇਸ ਦੇ ਤਿੰਨ ਮਿੰਟ ਬਾਅਦ ਹੀ ਆਪਣਾ ਦੂਜਾ ਗੋਲ ਕਰ ਕੇ ਬ੍ਰਾਜ਼ੀਲ ਨੂੰ 2-0 ਨਾਲ ਅੱਗੇ ਕਰ ਦਿੱਤਾ। ਬ੍ਰਾਜ਼ੀਲ ਦਾ ਤੀਜਾ ਗੋਲ 85ਵੇਂ ਮਿੰਟ 'ਚ ਐਵਰਟਨ ਸੌਸਾ ਸੋਆਰੇਸ ਨੇ ਕੀਤ