IPL 2020: ਹਾਰ ਮਗਰੋਂ ਧੋਨੀ ਦੀ ਟੀਮ ਨੂੰ ਇਕ ਹੋਰ ਝਟਕਾ, ਕੁੱਝ ਹਫ਼ਤਿਆਂ ਲਈ ਬਾਹਰ ਹੋ ਸਕਦੈ ਇਹ ਤੇਜ਼ ਗੇਂਦਬਾਜ਼

10/18/2020 2:32:39 PM

ਸ਼ਾਰਜਾਹ (ਭਾਸ਼ਾ) : ਮੁੱਖ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਹੈ ਕਿ ਚੇਨਈ ਸੁਪਰ ਕਿੰਗਜ਼ ਦੇ ਡੈਥ ਓਵਰਾਂ ਦੀ ਗੇਂਦਬਾਜ਼ੀ ਦੇ ਮਾਹਰ ਡਵੇਨ ਬਰਾਵੋ ਗਰੋਇਨ ਦੀ ਸੱਟ ਕਾਰਨ 'ਕੁੱਝ ਦਿਨਾਂ ਜਾਂ ਕੁੱਝ ਹਫ਼ਤਿਆਂ' ਲਈ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਸਕਦੇ ਹਨ। ਬਰਾਵੋ ਸ਼ਨੀਵਾਰ ਨੂੰ ਦਿੱਲੀ ਕੈਪੀਲਸ ਖ਼ਿਲਾਫ਼ ਆਖ਼ਰੀ ਓਵਰ ਵਿਚ ਗੇਂਦਬਾਜ਼ੀ ਨਹੀਂ ਕਰ ਸਕੇ, ਜਿਸ ਵਿਚ ਵਿਰੋਧੀ ਟੀਮ ਨੇ ਜ਼ਰੂਰੀ 17 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ: ਗੂਗਲ ਦੀ ਵੱਡੀ ਕਾਰਵਾਈ, ਬੰਦ ਕੀਤੇ 3 ਹਜ਼ਾਰ YouTube Channels

ਫਲੇਮਿੰਗ ਨੇ ਕਿਹਾ, 'ਅਜਿਹਾ ਲੱਗਦਾ ਹੈ ਕਿ ਉਸ ਦੀ (ਬਰਾਵੋ ਦੀ) ਸੱਜੀ ਗਰੋਇਨ ਵਿਚ ਸੱਟ ਹੈ, ਬੇਸ਼ੱਕ ਇਹ ਇੰਨੀ ਗੰਭੀਰ ਹੈ ਕਿ ਉਹ ਦੁਬਾਰਾ ਗੇਂਦਬਾਜ਼ੀ ਲਈ ਮੈਦਾਨ 'ਤੇ ਨਹੀਂ ਆ ਸਕਿਆ, ਉਹ ਨਿਰਾਸ਼ ਹੈ ਕਿ ਉਹ ਅੰਤਿਮ ਓਵਰ ਨਹੀਂ ਸੁੱਟ ਸਕਿਆ।' ਫਲੇਮਿੰਗ ਨੇ ਕਿਹਾ ਕਿ ਬਰਾਵੋ ਦੀ ਸੱਟ ਦਾ ਮੁਲਾਂਕਣ ਕੀਤਾ ਜਾਵੇਗਾ। ਮੁੱਖ ਕੋਚ ਨੇ ਸੁਪਰਕਿੰਗਜ਼ ਦੀ 5 ਵਿਕਟਾਂ ਦੀ ਹਾਰ ਦੇ ਬਾਅਦ ਕਿਹਾ, 'ਉਸ ਦੀ ਸੱਟ ਦਾ ਮੁਲਾਂਕਣ ਕੀਤਾ ਜਾਵੇਗਾ, ਇਸ ਸਮੇਂ ਤੁਸੀਂ ਮੰਨ ਹੋ ਕਿ ਉਹ ਕੁੱਝ ਦਿਨ ਜਾਂ ਕੁੱਝ ਹਫ਼ਤਿਆਂ ਲਈ ਬਾਹਰ ਹੋ ਗਿਆ ਹੈ।' ਬਰਾਵੋ ਦੀ ਸੱਟ ਦੇ ਕਾਰਨ ਸੁਪਰਕਿੰਗਜ਼ ਨੂੰ ਅੰਤਿਮ ਓਵਰ ਵਿਚ ਗੇਂਦਬਾਜੀ ਦੀ ਜ਼ਿੰਮੇਦਾਰੀ ਰਵਿੰਦਰ ਜਡੇਜਾ ਨੂੰ ਸੌਂਪਣੀ ਪਈ।

ਇਹ ਵੀ ਪੜ੍ਹੋ: IPL 2020 : ਚਾਹਲ ਨੇ 2 ਗੇਂਦਾਂ 'ਤੇ ਲਈਆਂ 2 ਵਿਕਟਾਂ, ਸਟੇਡੀਅਮ 'ਚ ਝੂਮ ਉਠੀ ਮੰਗੇਤਰ ਧਨਾਸ਼੍ਰੀ, ਵੇਖੋ ਵੀਡੀਓ

ਫਲੇਮਿੰਗ ਨੇ ਮੈਚ ਦੇ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ, 'ਬਦਕਿੱਸਮਤੀ ਨਾਲ ਡਵੇਨ ਬਰਾਵੋ ਜ਼ਖ਼ਮੀ ਹੋ ਗਿਆ ਇਸ ਲਈ ਅੰਤਮ ਓਵਰ ਨਹੀਂ ਸੁੱਟ ਸਕਿਆ, ਉਹ ਡੈਥ ਓਵਰਾਂ ਦਾ ਗੇਂਦਬਾਜ਼ ਹੈ, ਸਾਡਾ ਸੀਜ਼ਨ ਇਸੇ ਤਰ੍ਹਾਂ ਚੱਲ ਰਿਹਾ ਹੈ, ਸਾਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ।' ਉਨ੍ਹਾਂ ਕਿਹਾ, 'ਜਡੇਜਾ ਨੇ ਡੈਥ ਓਵਰਾਂ ਵਿਚ ਗੇਂਦਬਾਜ਼ੀ ਦੀ ਯੋਜਨਾ ਨਹੀਂ ਬਣਾਈ ਸੀ ਪਰ ਬਰਾਵੋ ਦੇ ਜ਼ਖ਼ਮੀ ਹੋਣ ਕਾਰਨ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਸੀ।' ਸੁਪਰਕਿੰਗਜ਼ ਦੇ ਮੁੱਖ ਕੋਚ ਨੇ ਕਿਹਾ ਕਿ ਸ਼ਿਖਰ ਧਵਨ ਨੇ ਸ਼ਾਨਦਾਰ ਪਾਰੀ ਖੇਡੀ ਪਰ ਉਨ੍ਹਾਂ ਨੂੰ ਮਲਾਲ ਹੈ ਕਿ ਉਨ੍ਹਾਂ ਨੇ ਦਿੱਲੀ ਦੇ ਇਸ ਧਾਕੜ ਬੱਲੇਬਾਜ਼ ਦੇ ਕੈਚ ਛੱਡੇ, ਜਿਸ ਨਾਲ ਉਹ ਆਪਣਾ ਪਹਿਲਾ ਆਈ.ਪੀ.ਐਲ. ਸੈਂਕੜਾ ਜੜ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਸਫਲ ਰਹੇ।' ਉਨ੍ਹਾਂ ਕਿਹਾ, 'ਅਸੀਂ ਸ਼ਿਖਰ ਧਵਨ ਨੂੰ ਕੁੱਝ ਜੀਵਨਦਾਨ ਦਿੱਤੇ , ਉਹ ਚੰਗਾ ਖੇਡ ਰਿਹਾ ਸੀ, ਸਾਨੂੰ ਉਸ ਦੀ ਵਿਕਟ ਜਲਦ ਚਟਕਾਉਣ ਦਾ ਮੌਕਾ ਮਿਲਿਆ ਸੀ ਪਰ ਅਸੀਂ ਇਸ ਦਾ ਫ਼ਾਇਦਾ ਨਹੀਂ ਚੁੱਕ ਸਕੇ।'

ਇਹ ਵੀ ਪੜ੍ਹੋ: ਡਿਲਿਵਰੀ ਪੈਕੇਟ ਗੁਆਚਣ 'ਤੇ ਸ਼ਖ਼ਸ ਨੇ ਕੀਤੀ Amazon ਦੇ CEO ਨੂੰ ਸ਼ਿਕਾਇਤ, ਮਿਲਿਆ ਇਹ ਜਵਾਬ


cherry

Content Editor

Related News