ਬ੍ਰੈਟ ਲੀ ਵੇਚਣਗੇ ਆਪਣਾ ਆਲੀਸ਼ਾਨ ਘਰ, ਕੀਮਤ ਸੁਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ

Friday, Feb 28, 2020 - 08:35 PM (IST)

ਬ੍ਰੈਟ ਲੀ ਵੇਚਣਗੇ ਆਪਣਾ ਆਲੀਸ਼ਾਨ ਘਰ, ਕੀਮਤ ਸੁਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਜਲੰਧਰ— ਆਸਟਰੇਲੀਆ ਦੇ ਦਿੱਗਜ ਗੇਂਦਬਾਜ਼ ਬ੍ਰੈਟ ਲੀ ਨੇ ਆਪਣੇ ਸਿਡਨੀ 'ਚ ਘਰ ਨੂੰ ਵੇਚਣ ਦਾ ਫੈਸਲਾ ਕਰ ਲਿਆ ਹੈ। ਘਰ ਨੂੰ ਵੇਚਣ ਦਾ ਫੈਸਲਾ ਬ੍ਰੈਟ ਲੀ ਤੇ ਉਸਦੀ ਪਤਨੀ ਲਾਨਾ ਦੋਵਾਂ ਨੇ ਮਿਲ ਕੇ ਲਿਆ ਹੈ। ਉਹ ਇਸ ਘਰ ਨੂੰ ਵੇਚ ਕੇ ਨਵੇਂ ਘਰ 'ਚ ਰਹਿਣਾ ਚਾਹੁੰਦੇ ਹਨ। ਪਿਛਲੇ ਹਫਤੇ ਹੀ ਲੀ ਨੇ ਆਪਣੇ ਘਰ ਨੂੰ ਨੀਲਾਮ (ਵੇਚਣ ਲਈ) ਹੋਣ ਦੇ ਲਈ ਰੱਖਿਆ ਸੀ ਤੇ ਇਸ ਘਰ ਦੀ ਸ਼ੁਰੂਆਤੀ ਬੋਲੀ 8 ਮਿਲੀਅਨ ਡਾਲਰ ਤੋਂ ਸ਼ੁਰੂ ਹੋਈ ਸੀ। ਇਕ ਰਿਪੋਰਟ ਅਨੁਸਾਰ ਬ੍ਰੈਟ ਲੀ ਦੇ ਘਰ ਦੀ ਨੀਲਾਮੀ 9 ਮਿਲੀਅਨ ਤੋਂ ਜ਼ਿਆਦਾ ਦੀ ਲੱਗੀ ਹੈ।
ਘਰ ਦੀ ਖਾਸੀਅਤ
ਬ੍ਰੈਟ ਲੀ ਦਾ ਇਹ ਘਰ ਆਸਟਰੇਲੀਆ ਦੇ ਸਿਡਨੀ ਸ਼ਹਿਰ 'ਚ ਹੈ। ਇਹ ਘਰ ਤਿੰਨ ਮੰਜ਼ਿਲਾ ਹੈ, ਜਿਸ 'ਚ 5 ਬੈੱਡਰੂਮ ਤੇ ਇਕ ਲੀਵਿੰਗ ਏਰੀਆ ਹੈ। ਮਹਿਮਾਨਾਂ ਦੇ ਰੁਕਣ ਲਈ ਅਲੱਗ ਤਰ੍ਹਾਂ ਦੇ ਕਮਰੇ ਬਣਾਏ ਗਏ ਹਨ। ਬ੍ਰੈਟ ਲੀ ਦੇ ਘਰ 'ਚ ਇਕ ਸਵਿਮਿੰਗ ਪੂਲ ਦੇ ਨਾਲ ਹੀ ਰਿਕਾਰਡਿੰਗ ਸਟੂਡੀਓ ਵੀ ਹੈ। ਇਸ ਘਰ 'ਚ ਰਸੋਈ ਘਰ ਦੇ ਨਾਲ ਬਾਰਬੇਕਯੂ ਏਰੀਆ ਤੇ ਬਾਰ ਕਾਊਂਟਰ ਵੀ ਸ਼ਾਮਲ ਹੈ।
ਕ੍ਰਿਕਟ ਕਰੀਅਰ
ਬ੍ਰੈਟ ਲੀ ਨੇ ਆਸਟਰੇਲੀਆ ਲਈ 2000 'ਚ ਡੈਬਿਊ ਕੀਤਾ ਤੇ 2012 'ਚ ਕ੍ਰਿਕਟ ਕਰੀਅਰ 'ਚ ਸੰਨਿਆਸ ਲਿਆ ਸੀ। ਉਨ੍ਹਾਂ ਨੇ 76 ਟੈਸਟ 'ਚ 310 ਵਿਕਟਾਂ ਤੇ 221 ਵਨ ਡੇ ਮੈਚਾਂ 'ਚ 380 ਵਿਕਟਾਂ ਹਾਸਲ ਕੀਤੀਆਂ ਹਨ। ਬ੍ਰੈਟ ਲੀ ਨੇ ਆਸਟਰੇਲੀਆ ਦੇ ਲਈ 25 ਟੀ-20 ਮੈਚ ਖੇਡੇ ਹਨ, ਜਿਸ 'ਚ 28 ਵਿਕਟਾਂ ਹਾਸਲ ਕੀਤੀਆਂ ਹਨ। ਉਹ ਟੀ-20 'ਚ ਹੈਟ੍ਰਿਕ ਲੈਣ ਵਾਲੇ ਪਹਿਲੇ ਆਸਟਰੇਲੀਆਈ ਗੇਂਦਬਾਜ਼ ਹਨ ਤੇ ਵਿਸ਼ਵ ਕੱਪ ਮੈਚ 'ਚ ਹੈਟ੍ਰਿਕ ਲੈਣ ਦਾ ਰਿਕਾਰਡ ਵੀ ਉਸਦੇ ਨਾਂ ਦਰਜ ਹੈ। ਉਸ ਨੇ 2003 ਦੇ ਸੈਸ਼ਨ 'ਚ ਕੀਨੀਆ ਵਿਰੁੱਧ ਹਾਸਲ ਕੀਤਾ ਸੀ।
ਦੇਖੋਂ ਘਰ ਦੀਆਂ ਤਸਵੀਰਾਂ-

PunjabKesariPunjabKesariPunjabKesariPunjabKesari


author

Gurdeep Singh

Content Editor

Related News