IPL ਨੀਲਾਮੀ ਤੋਂ ਪਹਿਲਾਂ KKR ਦੇ ਮੁੱਖ ਕੋਚ ਮੈਕੁਲਮ ਨੇ ਦਿੱਤਾ ਇਹ ਬਿਆਨ

12/19/2019 2:10:24 PM

ਕੋਲਕਾਤਾ— ਸਟਾਰ ਬੱਲੇਬਾਜ਼ ਅਤੇ ਕੋਲਕਾਤਾ ਨਾਈਟਰਾਈਡਰਜ਼ ਦੇ ਇਸ ਸੈਸ਼ਨ 'ਚ ਮੁੱਖ ਕੋਚ ਅਹੁਦੇ 'ਤੇ ਨਿਯੁਕਤ ਕੀਤੇ ਗਏ ਬ੍ਰੈਂਡਮ ਮੈਕੁਲਮ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਸੈਂਕੜਾ ਲਾਉਣ ਵਾਲੇ ਕ੍ਰਿਕਟਰਾਂ ਦੀ ਲੋੜ ਹੈ। ਮੈਕੁਲਮ ਨੇ ਆਈ. ਪੀ. ਐੱਲ. 2008 'ਚ ਓਪਨਿੰਗ ਸੈਸ਼ਨ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ 73 ਗੇਂਦਾਂ 'ਤੇ 158 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਸੀ ਅਤੇ ਬਹੁਤ ਲੋਕਪ੍ਰਿਯ ਹੋ ਗਏ ਸਨ। ਕੀਵੀ ਬੱਲੇਬਾਜ਼ ਨੇ ਹਾਲਾਂਕਿ ਕੇ. ਕੇ. ਆਰ. ਨੂੰ ਛੱਡਣ ਦੇ ਬਾਅਦ ਤੋਂ ਉਨ੍ਹਾਂ ਜਿਹਾ ਸੈਂਕੜਾ ਜੜਨ ਵਾਲਾ ਨਹੀਂ ਹੈ। ਇਸ ਸੈਸ਼ਨ 'ਚ ਕੇ. ਕੇ. ਆਰ. ਦੇ ਮੁੱਖ ਕੋਚ ਦਾ ਅਹੁਦਾ ਸੰਭਾਲਣ ਮੈਕੁਲਮ ਨੇ ਕਿਹਾ ਕਿ 11 ਸਾਲਾਂ ਦੇ ਸੋਕੇ ਨੂੰ ਖਤਮ ਕਰਨਾ ਜ਼ਰੂਰੀ ਹੈ।
PunjabKesari
38 ਸਾਲਾ ਬੱਲੇਬਾਜ਼ ਵੀਰਵਾਰ ਨੂੰ ਆਈ. ਪੀ. ਐੱਲ.ਦੀ ਨੀਲਾਮੀ 'ਚ ਹਿੱਸਾ ਲੈਣ ਲਈ ਕੋਲਕਾਤਾ ਪਹੁੰਚੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਮੇਰੇ ਬਾਅਦ ਟੀਮ 'ਚੋਂ ਕੋਈ ਵੀ ਸੈਂਕੜਾ ਨਹੀਂ ਜੜ ਸਕਿਆ ਹੈ। ਕੀ ਤੁਸੀਂ ਗੰਭੀਰ ਹੋ। ਅਸੀਂ ਇਸ ਸਮੱਸਿਆ ਨੂੰ ਛੇਤੀ ਹੀ ਸੁਲਝਾ ਲਵਾਂਗੇ। ਅਸੀਂ ਇਹ ਯਕੀਨੀ ਕਰਾਂਗੇ ਕਿ ਟੀਮ ਨੂੰ ਕੁਝ ਅਜਿਹੇ ਬੱਲੇਬਾਜ਼ ਮਿਲਣ ਜੋ ਸੈਂਕੜਾ ਲਾਉਣ।'' ਉਨ੍ਹਾਂ ਕਿਹਾ, ''ਬਹੁਤ ਸਾਰੇ ਭਾਰਤੀ ਕ੍ਰਿਕਟਰ ਹਨ ਜੋ ਹੁਨਰਮੰਦ ਹਨ। ਅਸੀਂ ਕੋਸ਼ਿਸ਼ ਕਰਾਂਗੇ ਕਿ ਕਿ ਵਧੀਆ ਖਿਡਾਰੀਆਂ ਦਾ ਪੂਲ ਤਿਆਰ ਕਰ ਸਕੀਏ।'' ਮੈਕੁਲਮ ਨੇ ਨਾਲ ਹੀ ਕੇ. ਕੇ. ਆਰ. ਦੇ ਪ੍ਰਸ਼ੰਸਕਾਂ ਤੋਂ ਟੀਮ ਦਾ ਸਮਰਥਨ ਕਰਨ ਦੀ ਅਪੀਲ ਕੀਤੀ। 


Tarsem Singh

Content Editor

Related News