ਬ੍ਰੇਡੀ ਵੀ ਆਸਟਰੇਲੀਆਈ ਓਪਨ ਤੋਂ ਹਟੀ

Monday, Dec 20, 2021 - 02:49 AM (IST)

ਮੈਲਬੋਰਨ- ਜੇਨੀਫੇਰ ਬ੍ਰੇਡੀ ਸੱਟ ਦੇ ਕਾਰਨ ਅਗਲੇ ਮਹੀਨੇ ਹੋਣ ਵਾਲੇ ਆਸਟਰੇਲੀਆਈ ਓਪਨ ਅਤੇ 2 ਅਭਿਆਸ ਟੂਰਨਾਮੈਂਟਾਂ ਵਿਚੋਂ ਹਟਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ। ਆਸਟਰੇਲੀਆ ਓਪਨ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ 2021 ਵਿਚ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਬ੍ਰੇਡੀ ਖੱਬੇ ਪੈਰ ਵਿਚ ਸੱਟ ਦੇ ਕਾਰਨ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਸਕੇਗੀ। ਅਮਰੀਕਾ ਦੀ ਦੁਨੀਆ ਦੀ 25ਵੇਂ ਨੰਬਰ ਦੀ ਖਿਡਾਰਨ ਬ੍ਰੇਡੀ ਨੇ ਪਿਛਲੇ ਸਾਲ ਮੈਲਬੋਰਨ ਪਾਰਕ ਵਿਚ ਆਪਣੇ ਕਰੀਅਰ ਵਿਚ ਪਹਿਲੀ ਵਾਰ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ, ਜਿੱਤੇ ਉਸ ਨੂੰ ਜਾਪਾਨ ਦੀ ਨਾਓਮੀ ਓਸਾਕਾ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਖ਼ਬਰ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ

PunjabKesari


ਇਸ ਤੋਂ ਪਹਿਲਾਂ ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ ਕੈਰੋਲਿਨਾ ਪਿਲਸਕੋਵਾ, ਕੈਨੇਡਾ ਦੀ ਬਿਆਂਕਾ ਆਂਦ੍ਰੇਂਸਕੂ, 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮਸ ਵੀ ਵੱਖ-ਵੱਖ ਕਾਰਨਾਂ ਤੋਂ ਆਸਟਰੇਲੀਆਈ ਓਪਨ ਵਿਚੋਂ ਹਟਣ ਦਾ ਐਲਾਨ ਕਰ ਚੁੱਕੀਆਂ ਹਨ। ਪੁਰਸ਼ਾਂ ਵਿਚ 6 ਵਾਰ ਦਾ ਚੈਂਪੀਅਨ ਰੋਜਰ ਫੈਡਰਰ ਵੀ ਗੋਡੇ ਦੀ ਸਰਜਰੀ ਤੋਂ ਉੱਭਰਨ ਦੀ ਪ੍ਰਕਿਰਿਆ ਵਿਚੋਂ ਲੰਘਣ ਦੇ ਕਾਰਨ ਨਹੀਂ ਖੇਡ ਸਕੇਗਾ। ਆਸਟਰੇਲੀਅਨ ਓਪਨ 17 ਜਨਵਰੀ ਤੋਂ ਸ਼ੁਰੂ ਹੋਵੇਗਾ।

ਇਹ ਖ਼ਬਰ ਪੜ੍ਹੋ-  ਭਾਰਤ ਨੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਜਾਪਾਨ ਨੂੰ 6-0 ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News