ਕੋਹਲੀ ਦੇ ਇਸ਼ਤਿਹਾਰ ਦਾ ਮਜ਼ਾਕ ਉਡਾਉਣ ਲਈ ਹੌਜ ਦੀ ਆਲੋਚਨਾ
Sunday, May 19, 2019 - 10:37 AM (IST)

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਦੀ ਕਾਸਮੈਟਿਕਸ ਉਤਪਾਦਾਂ ਦੇ ਇਸ਼ਤਿਹਾਰ ਨੂੰ ਲੈ ਕੇ ਖਿਚਾਈ ਕਰਨ ਵਾਲੇ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਬ੍ਰੈਡ ਹੌਜ ਦੀ ਸੋਸ਼ਲ ਮੀਡੀਆ 'ਤੇ ਖੂਬ ਆਲੋਚਨਾ ਕੀਤੀ ਗਈ। ਕੋਹਲੀ ਤੇ ਪੰਤ ਇਕ ਕੰਪਨੀ ਲਈ ਪੁਰਸ਼ ਕਾਸਮੈਟਿਕਸ ਉਤਪਾਦਾਂ ਦਾ ਇਸ਼ਤਿਹਾਰ ਕਰ ਰਹੇ ਹਨ। ਹੌਜ ਨੇ ਇਸ ਵੀਡੀਓ 'ਤੇ ਕਿਹਾ, ''ਹੈਰਾਨ ਹਾਂ ਕਿ ਲੋਕ ਪੈਸਿਆਂ ਲਈ ਕੀ-ਕੀ ਕਰਦੇ ਹਨ।''ਕੋਹਲੀ ਦੇ ਪ੍ਰਸ਼ੰਸਕਾਂ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਸਾਬਕਾ ਕੋਚ ਦਾ ਇਹ ਬਿਆਨ ਚੰਗਾ ਨਹੀਂ ਲੱਗਾ। ਉਨ੍ਹਾਂ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਵਿਚ ਆਸਟਰੇਲੀਆਈ ਟੀਮ ਦੇ ਗੇਂਦ ਨਾਲ ਛੇੜਖਾਨੀ ਵਿਵਾਦ ਦੀ ਯਾਦ ਦਿਵਾਈ। ਹੌਜ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਉਹ ਨਾਂਹ-ਪੱਖੀ ਟਿੱਪਣੀ ਨਹੀਂ ਕਰ ਰਿਹਾ ਸੀ।