ਲੀਜੈਂਡ ਮੁੱਕੇਬਾਜ਼ ਪੇਰਨੇਲ ਦੀ ਕਾਰ ਹਾਦਸੇ ''ਚ ਮੌਤ

07/16/2019 1:49:57 PM

ਸਪੋਰਟਸ ਡੈਸਕ : ਅਮਰੀਕਾ ਦੇ ਸਾਬਕਾ ਓਲੰਪਿਕ ਚੈਂਪੀਅਨ ਮੁੱਕੇਬਾਜ਼ ਪੇਰਨੇਲ ਵਹਾਈਟੇਕਰ ਦੀ ਯੂ. ਐੱਸ. ਵਰਜਿਨਿਆ ਵਿਖੇ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ ਹੈ। ਉਹ 55 ਸਾਲ ਦੇ ਸੀ। ਸਥਾਨਕ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਅਮਰੀਕੀ ਓਲੰਪਿਕ ਮੁੱਕੇਬਾਜ਼ ਦੀ ਕਾਰ ਨਾਲ ਟੱਕਰ ਹੋ ਗਈ ਸੀ। ਹਾਲਾਂਕਿ ਪੁਲਿਸ ਨੇ ਹਿੱਟ ਐਂਡ ਰਨ ਮਾਮਲੇ ਤੋਂ ਇਨਕਾਰ ਕੀਤਾ ਹੈ ਪਰ ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।

PunjabKesari

55 ਸਾਲਾ ਪੇਰਨੇਲ ਮਹਾਨ ਮੁੱਕੇਬਾਜ਼ ਸੀ ਜਿਨ੍ਹਾਂ ਨੂੰ 'ਸਵੀਟ ਪੀ' ਦੇ ਨਾਂ ਨਾਲ ਬੁਲਾਇਆ ਜਾਂਦਾ ਸੀ। ਉਹ ਵਿਰੋਧੀ ਮੁੱਕੇਬਾਜ਼ 'ਤੇ ਹਮਲਾ ਕਰਨ ਅਤੇ ਆਪਣਾ ਸ਼ਾਨਦਾਰ ਢੰਗ ਨਾ ਬਚਾਅ ਕਰਨ 'ਚ ਮਾਹਰ ਮੰਨੇ ਜਾਂਦੇ ਸੀ। ਉਹ ਆਪਣੇ ਵਿਰੋਧੀ ਨੂੰ ਬਚਣ ਦੇ ਘੱਟ ਹੀ ਮੌਕੇ ਦਿੰਦੇ ਸੀ। ਪੇਰਨੇਲ ਨੇ ਇਕ ਵਾਰ ਆਪਣੇ ਹਸਤਾਖਰ ਵਿਚ ਕਿਹਾ ਸੀ ਕਿ ਵਿਰੋਧੀ ਮੁੱਕੇਬਾਜ਼ ਨੂੰ ਮਾਰਨਾ ਅਤੇ ਉਸ ਨੂੰ ਆਪਣੇ ਆਪ ਨੂੰ ਨਹੀਂ ਮਾਰਨ ਦੇਣਾ ਸਭ ਤੋਂ ਸੁੱਖਦਾਈ ਹੈ। ਉਨ੍ਹਾਂ ਦੇ ਲੰਬੇ ਸਮੇਂ ਤੱਕ ਪ੍ਰਮੋਟਰ ਰਹੇ ਕੈਥੀ ਦਰੁਵਾ ਨੇ ਦੱਸਿਆ ਕਿ ਸਾਬਕਾ ਓਲੰਪਿਕ ਚੈਂਪੀਅਨ ਦੁਨੀਆ ਦੇ ਚੋਟੀ 10 ਮੁੱਕੇਬਾਜ਼ਾਂ ਦੀ ਸੂਚੀ ਵਿਚ ਚੋਟੀ 'ਤੇ ਰਹੇ ਸੀ।


Related News