ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਕਾਰਜਕਾਰੀ ਨਿਰਦੇਸ਼ਕ ਦਾ ਕੋਵਿਡ ਨਾਲ ਦਿਹਾਂਤ

Tuesday, May 04, 2021 - 04:07 PM (IST)

ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਕਾਰਜਕਾਰੀ ਨਿਰਦੇਸ਼ਕ ਦਾ ਕੋਵਿਡ ਨਾਲ ਦਿਹਾਂਤ

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਕਾਰਜਕਾਰੀ ਨਿਰਦੇਸ਼ਕ ਆਰ. ਕੇ. ਸਚੇਟੀ ਦਾ ਕੋਵਿਡ-19 ਨਾਲ ਜੂੁੁਝਣ ਦੇ ਬਾਅਦ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 56 ਸਾਲਾਂ ਦੇ ਸਨ। ਇਹ ਮਾਹਰ ਖੇਡ ਪ੍ਰਸ਼ਾਸਕ ਪਿਛਲੇ ਕੁਝ ਦਿਨਾਂ ਤੋਂ ਇੱਥੇ ਇਕ ਹਸਪਤਾਲ ’ਚ ਵੈਂਟੀਲੇਟਰ ’ਤੇ ਸੀ।
ਇਹ ਵੀ ਪੜ੍ਹੋ : BCCI ਦਾ ਵੱਡਾ ਫ਼ੈਸਲਾ: ਕੋਰੋਨਾ ਦੇ ਕਹਿਰ ਦਰਮਿਆਨ IPL ਮੁਅੱਤਲ

ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਬਿਆਨ ’ਚ ਕਿਹਾ, ‘‘ਅਸੀਂ ਬੇਹੱਦ ਦੁਖ ਦੇ ਨਾਲ ਤੁਹਾਨੂੰ ਦਸ ਰਹੇ ਹਾਂ ਕਿ ਆਰ. ਕੇ. ਸਚੇਟੀ ਅੱਜ ਸਵੇਰੇ ਸਾਨੂੰ ਸਾਰਿਆਂ ਨੂੰ ਛੱਡ ਕੇ ਅਨੰਤ ਯਾਤਰਾ ’ਤੇ ਚਲੇ ਗਏ ਜਿਸ ਨਾਲ ਖੇਡ ਜਗਤ ’ਚ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।’’ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਵੀ ਸਚੇਟੀ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਲੱਗੀ IPL 'ਤੇ ਬ੍ਰੇਕ, ਹੁਣ ਭਲਕੇ CSK ਅਤੇ RR ਵਿਚਾਲੇ ਹੋਣ ਵਾਲਾ ਮੈਚ ਹੋਇਆ ਮੁਲਤਵੀ

ਆਈ. ਓ. ਏ. ਜਨਰਲ ਸਕੱਤਰ ਰਾਜੀਵ ਮਹਿਤਾ ਨੇ ਬਿਆਨ ’ਚ ਕਿਹਾ, ‘‘ਆਈ. ਓ. ਏ. ਦੇ ਸੰਯੁਕਤ ਸਕੱਤਰ, ਬੀ. ਐੱਫ਼. ਆਈ. ਦੇ ਕਾਰਜਕਾਰੀ ਨਿਰਦੇਸ਼ਕ ਤੇ ਪਿਆਰੇ ਦੋਸਤ ਰਾਜਕੁਮਾਰ ਸਚੇਟੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ।’’ ਭਾਰਤੀ ਐਥਲੈਟਿਕਸ ਮਹਾਸੰਘ ਨੇ ਵੀ ਇਸ ਖੇਡ ਪ੍ਰਸ਼ਾਸਕ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News