ਭਾਰਤੀ ਮੁੱਕੇਬਾਜ਼ੀ ਮਹਾਸੰਘ ਦੀਆਂ ਚੋਣਾਂ 18 ਦਸੰਬਰ ਤੋਂ

Saturday, Nov 28, 2020 - 06:57 PM (IST)

ਭਾਰਤੀ ਮੁੱਕੇਬਾਜ਼ੀ ਮਹਾਸੰਘ ਦੀਆਂ ਚੋਣਾਂ 18 ਦਸੰਬਰ ਤੋਂ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਿੰਨ ਮਹੀਨੇ ਟਲ ਚੱਕੀਆਂ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੀਆਂ ਚੋਣਾਂ 18 ਦਸੰਬਰ ਨੂੰ ਹੋਣਗੀਆਂ। ਬੀ. ਐੱਫ. ਆਈ. ਜਨਰਲ ਸਕੱਤਰ ਜੈ ਕੋਵਲੀ ਨੇ ਕਿਹਾ ਕਿ ਗੁਰੂਗ੍ਰਾਮ 'ਚ ਹੋਣ ਵਾਲੀ ਸਾਲਾਨਾ ਆਮ ਬੈਠਕ ਤੇ ਚੋਣ ਲਈ ਨੋਟੀਫ਼ਿਕੇਸ਼ਨ ਜਾਰੀ ਕਰਕੇ ਦਿੱਤੀ ਗਈ ਹੈ। ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਦੋ ਦਸੰਬਰ ਤੋਂ ਸ਼ੁਰੂ ਹੋਵੇਗੀ।

ਕੋਵਲੀ ਨੇ ਕਿਹਾ- ਚੋਣ ਸਤੰਬਰ ਤੋਂ ਪਹਿਲਾਂ ਹੀ ਹੋਣੀਆਂ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਤਿੰਨ ਮਹੀਨੇ ਲਈ ਟਾਲਣੀਆਂ ਪਈਆਂ। ਹੁਣ ਅਸੀਂ ਏ. ਜੀ. ਐੱਮ. ਤੇ ਚੋਣਾਂ ਦੋਵੇਂ ਕਰਾਵਾਂਗੇ। ਮਹਾਸੰਘ ਦੇ ਪ੍ਰਧਾਨ ਸਪਾਈਸਜੈਟ ਦੇ ਮਾਲਕ ਅਜੇ ਸਿੰਘ ਹਨ। ਉਹ 2016 'ਚ ਪ੍ਰਧਾਨ ਬਣੇ ਸਨ। ਆਗਾਮੀ ਚੋਣ 'ਚ ਮਹਾਰਾਸ਼ਟਰ ਦੇ ਭਾਜਪਾ ਨੇਤਾ ਆਸ਼ੀਸ਼ ਸ਼ੇਲਾਰ ਉਨ੍ਹਾਂ ਨੂੰ ਚੁਣੌਤੀ ਦੇ ਸਕਦੇ ਹਨ ਪਰ ਕੋਈ ਅਧਿਕਾਰਤ ਸੂਚਨਾ ਨਹੀਂ ਹੈ। ਸ਼ੇਲਾਰ-ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਰਹਿ ਚੁੱਕੇ ਹਨ।


author

Tarsem Singh

Content Editor

Related News