ਸਟਾਰ ਬਾਕਸਰ ਵਿਜੇਂਦਰ ਸਿੰਘ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ''ਤੇ ਬਣਾਈ ਰੀਲ

Monday, Aug 14, 2023 - 07:19 PM (IST)

ਸਟਾਰ ਬਾਕਸਰ ਵਿਜੇਂਦਰ ਸਿੰਘ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ''ਤੇ ਬਣਾਈ ਰੀਲ

ਸਪੋਰਟਸ ਡੈਸਕ-  ਸਟਾਰ ਭਾਰਤੀ ਬਾਕਸਰ ਵਿਜੇਂਦਰ ਸਿੰਘ ਨੇ ਸ਼ੋਸ਼ਲ ਮੀਡੀਆ ਅਕਾਊਂਟਸ ਇੰਸਟਾਗ੍ਰਾਮ 'ਤੇ ਸਿੱਧੂ ਮੂਸੇਵਾਲੇ ਦੀ ਗੀਤ Invincible 'ਤੇ ਬਣਾਈ ਆਪਣੀ ਰੀਲ ਸਾਂਝੀ ਕੀਤੀ। ਵੀਡੀਓ 'ਚ ਉਹ ਕਾਰ 'ਚ ਬੈਠੇ ਹਨ ਤੇ ਉਨ੍ਹਾਂ ਨਾਲ ਇਕ ਵਿਅਕਤੀ ਬੈਠਾ ਹੋਇਆ ਹੈ। ਵੀਡੀਓ 'ਚ ਵਿਜੇਂਦਰ ਦਸਤਾਰ ਸਜਾਈ ਦਿਸ ਰਹੇ ਹਨ। ਉਹ ਆਪਣੀ ਇਸ ਦਿਖ 'ਚ ਬਹੁਤ ਹੀ ਆਕਰਸ਼ਕ ਲਗ ਰਹੇ ਹਨ।

PunjabKesari

ਸਿੱਧੂ ਮੂਸੇਵਾਲਾ ਪੰਜਾਬ ਦਾ ਇਕ ਬਹੁਤ ਹੀ ਹਰਮਨ ਪਿਆਰਾ ਗਾਇਕ ਸੀ। ਇਸ ਲੋਕਪ੍ਰਿਯ ਗਾਇਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਕਸਰ ਸੈਲੀਬ੍ਰਿਟੀ ਤੋਂ ਲੈ ਕੇ ਆਮ ਲੋਕ ਸਿੱਧੂ ਮੂਸੇਵਾਲਾ ਦੇ ਗੀਤਾਂ 'ਤੇ ਰੀਲ ਬਣਾਉਂਦੇ ਹਨ।   

PunjabKesari

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News