CWG 2022 : ਮੁੱਕੇਬਾਜ਼ ਸ਼ਿਵ ਥਾਪਾ ਪਾਕਿ ਦੇ ਸੁਲੇਮਾਨ ਬਲੋਚ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪੁੱਜੇ

Friday, Jul 29, 2022 - 06:41 PM (IST)

CWG 2022 : ਮੁੱਕੇਬਾਜ਼ ਸ਼ਿਵ ਥਾਪਾ ਪਾਕਿ ਦੇ ਸੁਲੇਮਾਨ ਬਲੋਚ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪੁੱਜੇ

ਬਰਮਿੰਘਮ-ਭਾਰਤ ਦੇ ਅਨੁਭਵੀ ਮੁੱਕੇਬਾਜ਼ ਸ਼ਿਵ ਥਾਪਾ ਨੇ ਰਾਸ਼ਟਰਮੰਡਲ ਖੇਡਾਂ 'ਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਦੇ ਹੋਏ ਪਾਕਿਸਤਾਨ ਦੇ ਸੁਲੇਮਾਨ ਬਲੋਚ ਨੂੰ ਹਰਾ ਕੇ 63.5 ਕਿਲੋ ਵਰਗ ਦੇ ਪ੍ਰੀ ਕੁਆਰਟਰ ਫਾਈਨਲ 'ਚ ਦਾਖਲ ਹੋ ਗਏ ਹਨ। ਥਾਪਾ ਨੇ ਇਕ ਪਾਸੜ ਮੁਕਾਬਲਾ 5-0 ਨਾਲ ਜਿੱਤ ਕੇ ਵੈਲਟਰ ਵੇਟ ਵਰਗ ਦੇ ਅੰਤਿਮ ਅੱਠ 'ਚ ਥਾਂ ਬਣ ਲਈ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਯੁੱਧ ਅਪਰਾਧ ਦੇ ਦੋਸ਼ੀ ਰੂਸੀ ਫੌਜੀ ਦੀ ਘਟਾਈ ਸਜ਼ਾ

ਪੰਜ ਵਾਰ ਦੇ ਏਸ਼ੀਆਈ ਚੈਂਪੀਨਅਨਸ਼ਿਪ ਤਗਮਾ ਜੇਤੂ ਥਾਪਾ ਤਕਨੀਕੀ ਤੌਰ 'ਤੇ ਬਲੋਚ ਤੋਂ ਕਾਫੀ ਬਿਹਤਰ ਸਨ ਅਤੇ ਉਨ੍ਹਾਂ ਨੇ ਜ਼ਬਰਦਸਤ ਪੰਚ ਲਗਾਏ। ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਗਮਾ ਜੇਤੂ ਨੇ ਰਿੰਗ ਦੇ ਅੰਦਰ ਜ਼ਬਰਦਸਤ ਚੁਸਤੀ ਦਿਖਾਈ। ਇਕ ਸਮੇਂ ਬਲੋਚ ਉਨ੍ਹਾਂ ਨੂੰ ਮੁੱਕਾ ਮਾਰਨ ਲਈ ਵੀ ਅੱਗੇ ਵਧੇ ਪਰ ਥਾਪਾ ਚੁਸਤੀ ਨਾਲ ਪਿਛੇ ਹਟ ਗਏ ਅਤੇ ਪਾਕਿਸਤਾਨੀ ਮੁੱਕੇਬਾਜ਼ ਡਿੱਗ ਗਿਆ।

ਇਹ ਵੀ ਪੜ੍ਹੋ : ਬਰਮਿੰਘਮ 'ਚ 22ਵੀਆਂ ਰਾਸ਼ਟਰਮੰਡਲ ਖੇਡਾਂ ਸ਼ੁਰੂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News