ਟੋਕੀਓ ਓਲੰਪਿਕ : ਮੁੱਕੇਬਾਜ਼ ਪੂਜਾ ਰਾਣੀ ਮੈਡਲ ਤੋਂ ਇਕ ਜਿੱਤ ਦੂਰ
Wednesday, Jul 28, 2021 - 04:44 PM (IST)
ਸਪੋਰਟਸ ਡੈਸਕ– ਭਾਰਤੀ ਮੁੱਕੇਬਾਜ਼ ਪੂਜਾ ਰਾਣੀ (75 ਕਿਲੋਗ੍ਰਾਮ) ਨੇ ਬੁੱਧਵਾਰ ਨੂੰ ਇੱਥੇ ਓਲੰਪਿਕ ਖੇਡਾਂ ’ਚ ਡੈਬਿਊ ਕਰਦੇ ਹੋਏ ਸ਼ੁਰੂਆਤੀ ਮੁਕਾਬਲੇ ’ਚ ਅਲਜੀਰੀਆ ਦੀ ਇਚਰਕ ਚਾਏਬ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। 30 ਸਾਲਾ ਭਾਰਤੀ ਮੁੱਕੇਬਾਜ਼ ਨੇ ਪੂਰੇ ਮੁਕਾਬਲੇ ਦੇ ਦੌਰਾਨ ਆਪਣੇ ਤੋਂ 10 ਸਾਲ ਜੂਨੀਅਰ ਮੁਕਾਬਲੇਬਾਜ਼ ’ਤੇ ਦਬਦਬਾ ਬਣਾਏ ਰੱਖਿਆ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕਸ : ਦੀਪਿਕਾ ਤਮਗ਼ਾ ਜਿੱਤਣ ਦੇ ਕਰੀਬ, ਆਖ਼ਰੀ 8 ’ਚ ਪਹੁੰਚੀ
ਦੋ ਵਾਰ ਦੀ ਏਸ਼ੀਅਨ ਚੈਂਪੀਅਨ ਸੱਜੇ ਹੱਥ ਨਾਲ ਸਿੱਧੇ ਦਮਦਾਰ ਮੁੱਕਿਆਂ ਨਾਲ ਕੰਟਰੋਲ ਬਣਾਏ ਹੋਏ ਸੀ ਤੇ ਉਸ ਨੇ ਚਾਏਬ ਦੇ ਰਿੰਗ ’ਚ ਸੰਤੁਲਲਨ ਦੀ ਕਮੀ ਦਾ ਵੀ ਕਾਫ਼ੀ ਫ਼ਾਇਦਾ ਉਠਾਇਆ। ਤਿੰਨੇ ਰਾਊਂਡ ’ਚ ਰਾਣੀ ਦਾ ਦਬਦਬਾ ਰਿਹਾ ਜਦਕਿ ਚਾਏਬ ਆਪਣਾ ਪਹਿਲਾ ਓਲੰਪਿਕ ਖੇਡ ਰਹੀ ਸੀ ਪਰ ਉਹ ਮੁੱਕੇ ਵੀ ਸਹੀ ਤਰੀਕੇ ਨਾਲ ਜੜਨ ’ਚ ਅਸਫਲ ਹੋ ਰਹੀ ਸੀ। ਰਾਣੀ ਨੇ ਪੂਰੀ ਬਾਊਟ ਦੇ ਦੌਰਾਨ ਜਵਾਬੀ ਹਮਲੇ ਕੀਤੇ ਜਦਕਿ ਚਾਏਬ ਵੀ ਦਮਦਾਰ ਮੁੱਕੇ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਟੀਚੇ ਤੋਂ ਖੁੰਝਦੇ ਗਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।