ਰਿੰਗ ਤੋਂ ਬਾਅਦ ਰੈਂਪ 'ਤੇ ਦਿਸਿਆ ਮੁੱਕੇਬਾਜ਼ ਲਵਲੀਨਾ ਦਾ ਜਲਵਾ

Monday, Jan 10, 2022 - 02:38 AM (IST)

ਰਿੰਗ ਤੋਂ ਬਾਅਦ ਰੈਂਪ 'ਤੇ ਦਿਸਿਆ ਮੁੱਕੇਬਾਜ਼ ਲਵਲੀਨਾ ਦਾ ਜਲਵਾ

ਗੁਹਾਟੀ- ਅਕਸਰ ਬਾਕਸਿੰਗ ਰਿੰਗ ਵਿਚ ਨਜ਼ਰ ਆਉਣ ਵਾਲੀ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਜਦੋਂ ਰੈਂਪ 'ਤੇ ਸ਼ਹਿਤੂਤ ਰੇਸ਼ਮ 'ਪੱਤਿਆਂ' ਨਾਲ ਬਣੀ ਰਵਾਇਤੀ ਅਸਮਿਆ ਸਾੜੀ ਪਹਿਨ ਕੇ ਉਤਰੀ ਤਾਂ ਉਸਦੇ ਇਸ ਨਵੇਂ ਅੰਦਾਜ਼ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ। ਉੱਤਰ-ਪੂਰਬ ਤਿਉਹਾਰ ਦੇ ਇੱਥੇ ਚੱਲ ਰਹੇ ਨੌਵੇਂ ਸੈਸ਼ਨ ਵਿਚ ਦੇਰ ਰਾਤ ਇੱਥੇ ਡਿਜ਼ਾਇਨਰ ਬਿਦਯੁਤ ਤੇ ਰਾਕੇਸ਼ ਦੇ ਵੈਡਿੰਗ ਕਲੈਕਸ਼ਨ ਦੀ 'ਸ਼ੋਅ-ਸਟਾਪਰ' (ਮੁੱਖ ਖਿੱਚ ਦਾ ਕੇਂਦਰ) ਸੀ ਲਵਲੀਨਾ। 

ਇਹ ਖ਼ਬਰ ਪੜ੍ਹੋ-  NZ v BAN : ਟਾਮ ਨੇ ਪਹਿਲੇ ਦਿਨ ਬਣਾਈਆਂ 186 ਦੌੜਾਂ, ਨਿਊਜ਼ੀਲੈਂਡ ਦਾ ਸਕੋਰ 349/1

ਬੋਰਗੋਹੇਨ ਤੇ ਅਸਾਮ ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਅਭਿਨੇਤਾ ਆਦਿਲ ਹੁਸੈਨ ਨੂੰ ਸਮਾਰੋਹ ਵਿਚ ਸਨਮਾਨਿਤ ਵੀ ਕੀਤਾ ਗਿਆ। ਹੁਸੈਨ ਰੈਂਪ 'ਤੇ ਚੈਂਪੀਅਨ ਮੁੱਕੇਬਾਜ਼ ਦੇ ਨਾਲ ਕੁਝ ਕਦਮ ਚੱਲੀ ਵੀ। ਬੋਰਗੋਹੇਨ ਨੇ ਕਿਹਾ ਕਿ ਉਸ ਨੇ ਇਸ ਤਜ਼ਰਬੇ (ਰੈਂਪ ਵਾਕ) ਦਾ ਭਰਪੂਰ ਆਨੰਦ ਲਿਆ ਹਾਲਾਂਕਿ ਉਸਦਾ ਮੁੱਖ ਟੀਚਾ ਓਲੰਪਿਕ ਵਿਚ ਸੋਨ ਤਮਗਾ ਜਿੱਤਣਾ ਹੈ। ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਵਿਚ ਉਸ ਨੇ ਮੁੱਕੇਬਾਜ਼ੀ ਦੇ 69 ਕਿ. ਗ੍ਰਾ. ਵਰਗ ਵਿਚ ਕਾਂਸੀ ਤਮਗਾ ਜਿੱਤਿਆ ਸੀ। ਬਿਦਯੁਤ ਵਿਕਾਸ ਭਗਵਤੀ ਨੇ ਕਿਹਾ ਕਿ ਲਵਲੀਨਾ ਬੋਰਗੋਹੇਨ ਨੇ ਗੂਹੜੇ ਮਹਿਰੂਨ ਰੰਗ ਦੀ ਰੇਸ਼ਮ ਦੀ ਸਾੜੀ ਪਹਿਨੀ ਹੋਈ ਸੀ, ਜਿਸ 'ਤੇ ਰੋਜ਼ ਗੋਲਡ ਸੀਫਿਨ ਜਰੀ ਦਾ ਕੰਮ ਕੀਤਾ ਹੋਇਆ ਸੀ ਤੇ ਰਵਾਇਤੀ ਅਸਮੀਆ ਗਹਿਣਿਆ ਦੇ ਨਾਲ ਰੇਸ਼ਮ ਦੀ ਇਕ ਸਾਲ ਵੀ ਉਸ ਨੇ ਲੈ ਰੱਖੀ ਸੀ।

ਇਹ ਖ਼ਬਰ ਪੜ੍ਹੋ- AUS v ENG : ਇੰਗਲੈਂਡ ਨੇ ਰੋਮਾਂਚਕ ਚੌਥਾ ਟੈਸਟ ਕੀਤਾ ਡਰਾਅ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News