ਜਦੋਂ ਚੀਜ਼ਾਂ ਪੱਖ ''ਚ ਨਹੀਂ ਜਾ ਰਹੀਆਂ ਹੋਣ ਤਾਂ ਗੇਂਦਬਾਜ਼ਾਂ ਨੂੰ ਸੰਜਮ ਰੱਖਣਾ ਚਾਹੀਦਾ ਹੈ : ਸਿਰਾਜ

07/05/2022 12:25:09 PM

ਸਪੋਰਟਸ ਡੈਸਕ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਕਿਹਾ ਕਿ ਜਦ ਬੱਲੇਬਾਜ਼ ਨੇ ਹਮਲਾਵਰ ਰਵੱਈਆ ਅਪਣਾਇਆ ਹੋਵੇ ਤਾਂ ਗੇਂਦਬਾਜ਼ ਲਈ ਸੰਜਮ ਰੱਖਣਾ ਜ਼ਰੂਰੀ ਹੁੰਦਾ ਹੈ। ਮਹਿਮਾਨ ਟੀਮ ਲਈ ਪਹਿਲੀ ਪਾਰੀ ਵਿਚ ਸਭ ਤੋਂ ਸਫਲ ਗੇਂਦਬਾਜ਼ ਰਹੇ ਸਿਰਾਜ ਨੇ ਕਿਹਾ ਕਿ ਜਾਨੀ ਬੇਅਰਸਟੋ ਦੇ ਹਮਲਾਵਰ ਰੁਖ਼ ਨਾਲ ਭਾਰਤੀ ਗੇਂਦਬਾਜ਼ ਪਰੇਸ਼ਾਨ ਨਹੀਂ ਸਨ। ਸਿਰਾਜ ਨੇ ਕਿਹਾ ਕਿ ਗੇਂਦਬਾਜ਼ ਦੇ ਰੂਪ ਵਿਚ ਸਾਨੂੰ ਸਿਰਫ਼ ਸੰਜਮ ਰੱਖਣਾ ਹੁੰਦਾ ਹੈ। 

ਇਹ ਵੀ ਪੜ੍ਹੋ : ਜੋਕੋਵਿਚ ਵਿੰਬਲਡਨ ਦੇ ਕੁਆਰਟਰ ਫਾਈਨਲ 'ਚ ਪੁੱਜੇ

ਬੇਅਰਸਟੋ ਲੈਅ ਵਿਚ ਹਨ ਤੇ ਨਿਊਜ਼ੀਲੈਂਡ ਸੀਰੀਜ਼ ਤੋਂ ਹੀ ਉਹ ਲਗਾਤਾਰ ਹਮਲਾਵਰ ਬੱਲੇਬਾਜ਼ੀ ਕਰ ਰਹੇ ਹਨ। ਇਸ ਲਈ ਸਾਨੂੰ ਪਤਾ ਸੀ ਕਿ ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਹੋਇਆ ਹੈ। ਸਾਡੀ ਯੋਜਨਾ ਸਧਾਰਨ ਜਿਹੀ ਸੀ ਕਿ ਆਪਣੇ ਬੇਸਿਕਸ 'ਤੇ ਬਣੇ ਰਹਿਣਾ ਹੈ। ਅਸੀਂ ਆਪਣੀ ਸਮਰੱਥਾ 'ਤੇ ਵਿਸ਼ਵਾਸ ਰੱਖਣਾ ਹੈ ਫਿਰ ਭਾਵੇਂ ਉਹ ਕੁਝ ਵੀ ਕਰਨ, ਇਹ ਸਿਰਫ਼ ਇਕ ਗੇਂਦ ਦੀ ਗੱਲ ਸੀ, ਉਹ ਭਾਵੇਂ ਇਨਸਵਿੰਗ ਹੋਵੇ ਜਾਂ ਪਿੱਚ ਤੋਂ ਸੀਮ ਕਰਦੀ ਗੇਂਦ।

ਇਹ ਵੀ ਪੜ੍ਹੋ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੂਜੇ ਵਨ-ਡੇ ਮੁਕਾਬਲੇ 'ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ

ਇੰਗਲੈਂਡ ਵਿਚ ਬੱਲੇਬਾਜ਼ ਨੂੰ ਕਈ ਵਾਰ ਭੁਲੇਖਾ ਪਾਉਣਾ ਆਮ ਜਿਹੀ ਗੱਲ ਹੈ, ਤੁਹਾਨੂੰ ਬਸ ਸੰਜਮ ਰੱਖਣਾ ਪੈਂਦਾ ਹੈ ਤੇ ਪ੍ਰਕਿਰਿਆ 'ਤੇ ਧਿਆਨ ਲਾਉਣਾ ਪੈਂਦਾ ਹੈ। ਸਿਰਾਜ ਨੇ ਕਿਹਾ ਕਿ ਭਾਰਤੀ ਗੇਂਦਬਾਜ਼ਾਂ ਨੇ ਆਪਣੀ ਤਿਆਰੀ ਬਖ਼ੂਬੀ ਕੀਤੀ ਤੇ ਉਨ੍ਹਾਂ ਨੂੰ ਇੰਗਲੈਂਡ ਦੇ ਬੱਲੇਬਾਜ਼ਾਂ ਦੇ ਕਮਜ਼ੋਰ ਪਹਿਲੂਆਂ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਮਰਥਾ ਹੈ ਤੇ ਅਸੀਂ ਪਿਛਲੇ ਸਾਲ ਵੀ ਇੰਗਲੈਂਡ ਦੇ ਖ਼ਿਲਾਫ਼ ਖੇਡੇ ਸੀ। ਇਸ ਲਈ ਇਹ ਸਾਡੇ ਲਈ ਫ਼ਾਇਦੇ ਹੀ ਸਥਿਤੀ ਹੈ ਕਿਉਂਕਿ ਸਾਨੂੰ ਉਨ੍ਹਾਂ ਦੇ ਕਮਜ਼ੋਰ ਪਹਿਲੂਆਂ ਦੀ ਜਾਣਕਾਰੀ ਹੈ ਤੇ ਇਹੋ ਕਾਰਨ ਹੈ ਕਿ ਸਾਨੂੰ ਸਫਲਤਾ ਮਿਲੀ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News