150KM ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਇਸ ਗੇਂਦਬਾਜ਼ ਦੀ ਭਾਰਤੀ ਟੀਮ ''ਚ ਹੋਈ ਵਾਪਸੀ
Tuesday, Oct 01, 2019 - 10:58 AM (IST)

ਨਵੀਂ ਦਿੱਲੀ : ਨੌਜਵਾਨ ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ ਨੇ ਜ਼ਖਮੀ ਹੋਣ ਕਾਰਨ 19 ਮਹੀਨੇ ਤਕ ਬਾਹਰ ਰਹਿਣ ਤੋਂ ਬਾਅਦ ਆਗਾਮੀ 'ਐਮਰਜਿੰਗ ਏਸ਼ੀਆ ਕੱਪ' ਲਈ ਸੋਮਵਾਰ ਨੂੰ ਭਾਰਤੀ ਟੀਮ 'ਚ ਵਾਪਸੀ ਕੀਤੀ ਹੈ। ਪਿਛਲੇ ਸਾਲ ਨਿਊਜ਼ੀਲੈਂਡ ਵਿਚ ਅੰਡਰ-19 ਵਰਲਡ ਕੱਪ ਵਿਚ ਭਾਰਤ ਦੀ ਖਿਤਾਬੀ ਮੁਹਿੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਨਾਗਰਕੋਟੀ 'ਤੇ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਮਾਹਰਾਂ ਨੇ ਲਗਾਤਾਰ ਨਜ਼ਰ ਰੱਖੀ।
ਉਹ ਇੱਥੇ ਪਿੱਠ ਦੇ ਹੇਠਲੇ ਹਿੱਸੇ, ਅੱਡੀ ਅਤੇ ਗਿੱਟੇ ਦਾ ਇਲਾਜ਼ ਕਰਾ ਰਹੇ ਸੀ। ਇਸ 19 ਸਾਲਾ ਖਿਡਾਰੀ ਨੇ ਆਪਣਾ ਆਖਰੀ ਮੈਚ ਪਿਛਲੇ ਸਾਲ ਰਾਜਸਥਾਨ ਵੱਲੋਂ ਵਿਜੇ ਹਜ਼ਾਰੇ ਟ੍ਰਾਫੀ ਵਿਚ ਖੇਡਿਆ ਸੀ। 'ਐਮਰਜਿੰਗ ਏਸ਼ੀਆ ਕੱਪ' ਨਵੰਬਰ ਵਿਚ ਬੰਗਲਾਦੇਸ਼ 'ਚ ਆਯੋਜਿਤ ਕੀਤਾ ਜਾਵੇਗਾ।
ਟੂਰਨਾਮੈਂਟ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ :
ਵਿਨਾਇਕ ਗੁਪਤਾ, ਆਇਰਨ ਜੁਆਲ, ਬੀ. ਆਰ. ਸ਼ਰਥ (ਕਪਤਾਨ), ਚਿਨਮਯ ਸੁਤਾਰ, ਯਸ਼ ਰਾਠੌੜ, ਅਰਮਾਨ ਜਾਫਰ, ਸੰਵੀਰ ਸਿੰਘ, ਕਮਲੇਸ਼ ਨਾਗਰਕੋਟੀ, ਰਿਤਿਕ ਸ਼ੌਕੀਨ, ਐੱਸ. ਏ. ਦੇਸਾਈ, ਅਰਸ਼ਦੀਪ ਸਿੰਘ, ਐੱਸ. ਆਰ. ਦੁਬੇ, ਕੁਮਾਰ ਸੂਰਜ, ਪੀ. ਰੇਖਾੜੇ, ਕੁਲਦੀਪ ਯਾਦਵ।