ਬਵਲੀਨ ਨੇ 5 ਤਮਗੇ ਜਿੱਤ ਕੇ ਜਿਮਨਾਸਟਿਕ ''ਚ ਜੰਮੂ-ਕਸ਼ਮੀਰ ਦਾ ਝੰਡਾ ਲਹਿਰਾਇਆ

Friday, Jan 11, 2019 - 11:16 PM (IST)

ਬਵਲੀਨ ਨੇ 5 ਤਮਗੇ ਜਿੱਤ ਕੇ ਜਿਮਨਾਸਟਿਕ ''ਚ ਜੰਮੂ-ਕਸ਼ਮੀਰ ਦਾ ਝੰਡਾ ਲਹਿਰਾਇਆ

ਪੁਣੇ- ਜੰਮੂ-ਕਸ਼ਮੀਰ ਦੀ ਨੌਜਵਾਨ ਜਿਮਨਾਸਟ ਬਵਲੀਨ ਕੌਰ ਨੇ ਖੇਲੋ ਇੰਡੀਆ ਯੂਥ ਗੇਮਸ-2019 ਵਿਚ ਜਿਮਨਾਸਟਿਕ ਦੇ ਹਰ ਵਰਗ ਵਿਚ ਤਮਗਾ ਜਿੱਤ ਕੇ ਆਪਣੇ ਰਾਜ ਦਾ ਝੰਡਾ ਲਹਿਰਾਇਆ। 
ਪਿਛਲੇ ਹਫਤੇ ਆਪਣਾ 16ਵਾਂ ਜਨਮ ਦਿਨ ਮਨਾਉਣ ਵਾਲੀ ਬਵਲੀਨ ਨੇ ਇਨ੍ਹਾਂ ਖੇਡਾਂ ਵਿਚ ਹੁਣ ਤਕ 3 ਸੋਨ ਤੇ 2 ਚਾਂਦੀ ਤਮਗੇ ਜਿੱਤੇ ਹਨ। ਉਸ  ਨੇ ਪਿਛਲੇ ਸਾਲ ਖੇਲੋ ਇੰਡੀਆ ਸਕੂਲ ਖੇਡਾਂ ਵਿਚ ਵੀ ਦੋ ਸੋਨ ਸਮੇਤ 4 ਤਮਗੇ ਆਪਣੇ ਨਾਂ ਕੀਤੇ ਸਨ। ਇਸਦੇ ਇਲਾਵਾ  ਪਿਛਲੇ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਜੰਮੂ-ਕਸ਼ਮੀਰ ਨੂੰ ਚੈਂਪੀਅਨ ਬਣਾਇਆ ਸੀ।


Related News