ਬੋਪੰਨਾ ਪਹਿਲੇ ਦੌਰ ''ਚ ਹਾਰਿਆ, ਫ੍ਰੈਂਚ ਓਪਨ ''ਚ ਭਾਰਤੀ ਚੁਣੌਤੀ ਖਤਮ

Saturday, Oct 03, 2020 - 02:57 AM (IST)

ਬੋਪੰਨਾ ਪਹਿਲੇ ਦੌਰ ''ਚ ਹਾਰਿਆ, ਫ੍ਰੈਂਚ ਓਪਨ ''ਚ ਭਾਰਤੀ ਚੁਣੌਤੀ ਖਤਮ

ਪੈਰਿਸ – ਤਜਰਬੇਕਾਰ ਰੋਹਨ ਬੋਪੰਨਾ ਦੇ ਪੁਰਸ਼ ਡਬਲਜ਼ ਦੇ ਪਹਿਲੇ ਦੌਰ ਵਿਚ ਹੀ ਹਾਰ ਜਾਣ ਦੇ ਕਾਰਣ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ। ਬੋਪੰਨਾ ਤੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਦੀ ਗੈਰ ਦਰਜਾ ਪ੍ਰਾਪਤ ਜੋੜੀ ਕੈਨੇਡਾ ਦਾ ਵਾਸੇਕ ਪੋਸਪਿਸਿਲ ਤੇ ਅਮਰੀਕਾ ਦੇ ਜੈਸ ਸਾਕ ਦੇ ਸਾਹਮਣੇ ਖਾਸ ਚੁਣੌਤੀ ਪੇਸ਼ ਨਹੀਂ ਕਰ ਸਕੀ ਤੇ 2-6, 2-6 ਨਾਲ ਹਾਰ ਗਈ।ਇਸ ਤੋਂ ਪਹਿਲਾਂ ਭਾਰਤ ਦੇ ਇਕ ਹੋਰ ਖਿਡਾਰੀ ਦਿਵਿਜ ਸ਼ਰਣ ਤੇ ਦੱਖਣੀ ਕੋਰੀਆ ਦੇ ਉਸਦੇ ਜੋੜੀਦਾਰ ਕੋਨ ਸੂਨ ਵੂ ਦੀ ਗੈਰ ਦਰਜਾ ਪ੍ਰਾਪਤ ਜੋੜੀ ਬੁੱਧਵਾਰ ਨੂੰ ਕ੍ਰੋਏਸ਼ੀਆ ਦੇ ਫ੍ਰੈਂਕੋ ਸਕੂਗੋਰ ਤੇ ਅਮਰੀਕਾ ਦੇ ਆਸਟਿਨ ਕ੍ਰਾਈਜੇਕ ਹੱਥੋਂ 2-6, 6-4, 4-6 ਨਾਲ ਹਾਰ ਗਈ ਸੀ।


author

Inder Prajapati

Content Editor

Related News