ਬੋਪੰਨਾ ਤੇ ਝਾਂਗ ਦੀ ਜੋੜੀ ਮਿਕਸਡ ਡਬਲਜ਼ ਦੇ ਦੂਜੇ ਦੌਰ ’ਚ
Saturday, Jan 18, 2025 - 11:41 AM (IST)
ਮੈਲਬੋਰਨ-ਭਾਰਤ ਦੇ ਰੋਹਨ ਬੋਪੰਨਾ ਤੇ ਚੀਨ ਦੀ ਸ਼ੂਆਈ ਝਾਂਗ ਦੀ ਜੋੜੀ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼ ਵਿਚ ਈਵਾਨ ਡੋਡਿਜ ਤੇ ਕ੍ਰਿਸਟਿਨਾ ਮਲਾਦੇਨੋਵਿਚ ਨੂੰ 6-4, 6-4 ਨਾਲ ਹਰਾ ਕੇ ਦੂਜੇ ਦੌਰ ਵਿਚ ਪਹੁੰਚ ਗਈ।
ਬੋਪੰਨਾ 2023 ਵਿਚ ਸਾਨੀਆ ਮਿਰਜ਼ਾ ਦੇ ਨਾਲ ਇੱਥੇ ਫਾਈਨਲ ਵਿਚ ਪਹੁੰਚਿਆ ਸੀ। ਉਹ 2024 ਆਸਟ੍ਰੇਲੀਅਨ ਓਪਨ ਵਿਚ ਮੈਥਿਊ ਐਬਡੇਨ ਦੇ ਨਾਲ ਖਿਤਾਬੀ ਜਿੱਤ ਤੋਂ ਬਾਅਦ ਡਬਲਜ਼ ਰੈਂਕਿੰਗ ਵਿਚ ਚੋਟੀ ’ਤੇ ਪਹੁੰਚਿਆ ਸੀ। ਉਹ 43 ਸਾਲ ਦੀ ਉਮਰ ਵਿਚ ਖਿਤਾਬ ਜਿੱਤਣ ਦੇ ਨਾਲ ਇਹ ਕਾਰਨਾਮਾ ਕਰਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਵੀ ਬਣਿਆ ਸੀ।