ਅਮਰੀਕਾ ਦਾ ਬੇਨ ਸ਼ੈਲਟਨ ਬਣਿਆ ਟੋਰਾਂਟੋ ’ਚ ਚੈਂਪੀਅਨ
Saturday, Aug 09, 2025 - 01:32 PM (IST)

ਟੋਰਾਂਟੋ–ਅਮਰੀਕਾ ਦੇ ਬੇਨ ਸ਼ੈਲਟਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਰੂਪ ਵਿਚ ਆਪਣੇ ਕਰੀਅਰ ਦਾ ਤੀਜਾ ਤੇ ਸਭ ਤੋਂ ਵੱਡਾ ਖਿਤਾਬ ਜਿੱਤ ਲਿਆ। ਉਸ ਨੇ ਫਾਈਨਲ ਵਿਚ ਰੂਸ ਦੇ 11ਵਾਂ ਦਰਜਾ ਪ੍ਰਾਪਤ ਕਰੇਨ ਖਾਚਾਨੋਵ ਨੂੰ 6-7 (5), 6-4, 7-6(3) ਨਾਲ ਹਰਾਇਆ।
ਚੌਥਾ ਦਰਜਾ ਪ੍ਰਾਪਤ 22 ਸਾਲਾ ਸ਼ੈਲਟਨ 2003 ਵਿਚ ਐਂਡੀ ਰੋਡਿਕ ਤੋਂ ਬਾਅਦ ਮਾਸਟਰਜ਼ 1000 ਹਾਰਡ-ਕੋਰਟ ਪ੍ਰਤੀਯੋਗਿਤਾ ਜਿੱਤਣ ਵਾਲਾ ਅਮਰੀਕਾ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਸ਼ੈਲਟਨ ਨੇ 2023 ਵਿਚ ਟੋਕੀਓ ਵਿਚ ਹਾਰਡ ਕੋਰਟ ’ਤੇ ਅਤੇ ਪਿਛਲੇ ਸਾਲ ਹਿਊਸਟਨ ਵਿਚ ਕਲੇਅ ਕੋਰਟ ’ਤੇ ਵੀ ਜਿੱਤ ਹਾਸਲ ਕੀਤੀ ਸੀ। ਇਸ ਜਿੱਤ ਨਾਲ ਸ਼ੈਲਟਨ ਵਿਸ਼ਵ ਰੈਂਕਿੰਗ ਵਿਚ ਆਪਣੇ ਕਰੀਅਰ ਦੇ ਸਰਵੋਤਮ ਛੇਵੇਂ ਸਥਾਨ ’ਤੇ ਪਹੁੰਚ ਜਾਵੇਗਾ।