ਇੰਗਲੈਂਡ ਦੇ ਫੁੱਟਬਾਲਰ ਦਾ ਪਰਦਾਫਾਸ਼ ਕਰਨਾ ਚਾਹੁੰਦੀ ਹੈ ਮਿਲਾ ਬੋਨੇਟ
Tuesday, Jul 24, 2018 - 03:11 AM (IST)
ਜਲੰਧਰ - ਇੰਗਲੈਂਡ ਦੀ 34 ਸਾਲਾ ਮਹਿਲਾ ਮਿਲਾ ਬੋਨੇਟ ਦਾ ਕਹਿਣਾ ਹੈ ਕਿ ਉਸ ਦੀ ਪ੍ਰੀਮੀਅਰ ਲੀਗ ਦੇ ਇਕ ਧਾਕੜ ਫੁੱਟਬਾਲ ਸਟਾਰ, ਜਿਹੜਾ ਕਿ ਵਿਆਹੁਤਾ ਵੀ ਹੈ, ਦੇ ਨਾਲ ਨਜ਼ਦੀਕੀਆਂ ਰਹੀਆਂ ਹਨ। ਬੋਨੇਟ ਦਾ ਕਹਿਣਾ ਹੈ ਕਿ ਉਕਤ ਫੁੱਟਬਾਲਰ ਮੂੰਹ ਬੰਦ ਰੱਖਣ ਲਈ ਉਸ ਨੂੰ 2 ਹਜ਼ਾਰ ਪੌਂਡ ਵੀ ਦੇਣ ਚਾਹੁੰਦਾ ਸੀ।
ਬੋਨੇਟ ਦਾ ਕਹਿਣਾ ਹੈ ਕਿ ਪਹਿਲੀ ਵਾਰ ਜਦੋਂ ਉਹ ਉਕਤ ਫੁੱਟਬਾਲਰ ਨੂੰ ਮਿਲੀ ਤਾਂ ਉਹ ਨਹੀਂ ਜਾਣਦੀ ਸੀ ਕਿ ਉਹ ਕੋਈ ਫੁੱਟਬਾਲਰ ਹੈ। ਉਸ ਨੇ ਕਿਹਾ ਸੀ ਕਿ ਉਹ ਕੁਆਰਾ ਹੈ। ਮੈਨੂੰ ਉਹ ਦੇਖਣ ਵਿਚ ਚੰਗਾ ਲੱਗਾ, ਇਸ ਤੋਂ ਬਾਅਦ ਅਸੀਂ ਪਾਰਟੀ ਕਰਨ ਚਲੇ ਗਏ। ਦੇਰ ਰਾਤ ਉਹ ਮੈਨੂੰ ਆਪਣੇ ਦੋਸਤ ਦੇ ਨਾਲ ਘਰ ਵੀ ਛੱਡਣ ਆਇਆ ਸੀ, ਜਿੱਥੇ ਨਸ਼ੇ ਦੀ ਹਾਲਤ ਵਿਚ ਸਾਡੇ ਵਿਚਾਲੇ ਨਜ਼ਦੀਕੀਆਂ ਹੋਰ ਵਧ ਗਈਆਂ। ਸਵੇਰੇ ਫੋਨ ਵੱਜਣ 'ਤੇ ਸਾਡੀ ਨੀਂਦ ਖੁੱਲ੍ਹੀ। ਫੋਨ ਉਕਤ ਫੁੱਟਬਾਲਰ ਦੀ ਪਤਨੀ ਦਾ ਸੀ। ਮੈਨੂੰ ਬੁਰਾ ਲੱਗਾ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ।
ਇਸ ਤੋਂ ਬਾਅਦ ਉਕਤ ਫੁੱਟਬਾਲਰ ਨੇ ਮੈਨੂੰ 2 ਹਜ਼ਾਰ ਪੌਂਡ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕੀਤਾ ਪਰ ਹੁਣ ਮੈਂ ਉਸ ਦੀ ਪਤਨੀ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਉਹ ਕਿੰਨਾ ਧੋਖੇਬਾਜ਼ ਹੈ। ਜ਼ਿਕਰਯੋਗ ਹੈ ਕਿ ਬੋਨੇਟ ਦੇ ਖੁਲਾਸੇ ਤੋਂ ਬਅਦ ਹੀ ਇੰਗਲਿਸ਼ ਮੀਡੀਆ ਵਿਚ ਉਕਤ ਖਿਡਾਰੀ ਦੀ ਪਛਾਣ ਲਈ ਵੱਖ-ਵੱਖ ਕਿਆਸਾਂ ਲਾਈਆਂ ਜਾਣੀਆਂ ਸ਼ੁਰੂ ਹੋ ਗਈਆਂ ਹਨ।
