"ਆਪਣਾ ਵਿਆਹ ਨਹੀਂ ਹੋ ਸਕਦਾ"- ਸ਼ਿਖਰ ਧਵਨ ਨੂੰ ਬੋਲੀ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ, ਜਾਣੋ ਕੀ ਹੈ ਮਾਮਲਾ

Wednesday, Feb 22, 2023 - 10:36 PM (IST)

"ਆਪਣਾ ਵਿਆਹ ਨਹੀਂ ਹੋ ਸਕਦਾ"- ਸ਼ਿਖਰ ਧਵਨ ਨੂੰ ਬੋਲੀ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ, ਜਾਣੋ ਕੀ ਹੈ ਮਾਮਲਾ

ਸਪੋਰਟਸ ਡੈਸਕ : ਸ਼ਿਖਰ ਧਵਨ ਭਾਵੇਂ ਹੀ ਭਾਰਤੀ ਕ੍ਰਿਕਟ ਟੀਮ ਦੇ ਤਿੰਨਾਂ ਫਾਰਮੈਟਾਂ 'ਚ ਜਗ੍ਹਾ ਬਣਾਉਣ 'ਚ ਨਾਕਾਮ ਰਹੇ ਹੋਣ ਪਰ ਉਹ ਸੋਸ਼ਲ ਮੀਡੀਆ 'ਤੇ ਅਜੇ ਵੀ ਆਪਣੀ ਜ਼ਿੰਦਗੀ ਮਜ਼ੇ ਨਾਲ ਬਤੀਤ ਕਰ ਰਹੇ ਹਨ। ਧਵਨ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਜ਼ਾਕੀਆ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ। ਤਾਜ਼ਾ ਸੀਰੀਜ਼ 'ਚ ਉਨ੍ਹਾਂ ਨੇ ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਨਾਲ ਜੁਗਲਬੰਦੀ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇੰਸਟਾਗ੍ਰਾਮ ਵੀਡੀਓ 'ਚ ਧਵਨ ਅਤੇ ਹੁਮਾ ਫੋਨ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ, ਜਿਸ ਨੂੰ ਰੀਲ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Shikhar Dhawan (@shikhardofficial)

ਕੀ ਹੈ ਵੀਡੀਓ 'ਚ
ਵੀਡੀਓ 'ਚ ਸ਼ਿਖਰ ਧਵਨ ਅਤੇ ਹੁਮਾ ਕੁਰੈਸ਼ੀ ਕੁਝ ਡਾਇਲਾਗਸ 'ਤੇ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ। ਉਹ ਇਸ ਤਰ੍ਹਾਂ ਸਨ।
ਧਵਨ: ਹੈਲੋ
ਹੁਮਾ : ਹੈਲੋ ਆਪਣਾ ਵਿਆਹ ਨਹੀਂ ਹੋ ਸਕਦਾ।
ਧਵਨ: ਕਿਉਂ, ਕੀ ਹੋਇਆ। ਕੱਲ੍ਹ ਤਾਂ ਆਪਣਾ ਵਿਆਹ ਹੈ।
ਹੁਮਾ: ਓਹ ਸੌਰੀ! ਫ਼ੋਨ ਤੁਹਾਨੂੰ ਲੱਗ ਗਿਆ ਸੀ।
(ਧਵਨ ਨੇ ਫ਼ੋਨ ਬੰਦ ਕਰ ਦਿੱਤਾ)

ਧਵਨ ਅਤੇ ਹੁਮਾ ਦੀ ਇਸ ਰੀਲ ਨੂੰ ਇਕ ਘੰਟੇ 'ਚ ਹੀ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਧਵਨ ਜਿੱਥੇ ਬਰਗੰਡੀ ਰੰਗ ਦੇ ਕੁੜਤੇ ਵਿੱਚ ਨਜ਼ਰ ਆਏ, ਉੱਥੇ ਹੁਮਾ ਨੇ ਕਾਲੇ ਰੰਗ ਦੀ ਟੀ-ਸ਼ਰਟ ਉੱਤੇ ਲਾਲ ਰੰਗ ਦੀ ਕਮੀਜ਼ ਪਾਈ ਹੋਈ ਸੀ ਅਤੇ ਉਸ ਦੀਆਂ ਅੱਖਾਂ ਉੱਤੇ ਗੂੜ੍ਹੇ ਚਸ਼ਮੇ ਪਾਏ ਹੋਏ ਸਨ। ਧਵਨ ਅਤੇ ਹੁਮਾ ਇਸ ਤੋਂ ਪਹਿਲਾਂ ਬਾਲੀਵੁੱਡ ਫਿਲਮ ਡਬਲ ਐੱਕਸ.ਐੱਲ ਵਿੱਚ ਨਜ਼ਰ ਆ ਚੁੱਕੇ ਹਨ। ਇਸ ਸੀਨ ਵਿੱਚ ਧਵਨ ਨੇ ਫਿਲਮ 'ਚ ਸਪਨਾ ਲੈ ਰਹੀ ਹੁਮਾ ਦੇ ਪਤੀ ਦਾ ਕਿਰਦਾਰ ਨਿਭਾਇਆ ਹੈ। ਦੋਵਾਂ ਦੀ ਜੋੜੀ ਨੂੰ ਬਾਲੀਵੁੱਡ ਗਲਿਆਰਿਆਂ 'ਚ ਖੂਬ ਪਸੰਦ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਧਵਨ ਆਪਣੀ ਪਹਿਲੀ ਪਤਨੀ ਆਇਸ਼ਾ ਤੋਂ ਤਲਾਕ ਲੈ ਚੁੱਕੇ ਹਨ।


author

Mandeep Singh

Content Editor

Related News