ਵਿਰੁਸ਼ਕਾ ਦੀ ਜੋੜੀ 'ਤੇ ਬਾਲੀਵੁੱਡ ਅਭਿਨੇਤਰੀ ਆਲੀਆ ਨੇ ਕਿਹਾ- ਥੂ-ਥੂ-ਥੂ

02/17/2019 9:52:39 PM

ਜਲੰਧਰ — ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ 'ਤੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਪ੍ਰਤੀਕਿਰਿਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਆਪਣੀ ਨਵੀਂ ਫਿਲਮ ਦੀ ਪ੍ਰਮੋਸ਼ਨ ਲਈ ਇਕ ਪ੍ਰੋਗਰਾਮ 'ਚ ਪਹੁੰਚੀ ਆਲੀਆ ਵਲੋਂ ਜਦੋਂ ਵਿਰਾਟ ਤੇ ਅਨੁਸ਼ਕਾ ਦੀ ਜੋੜੀ 'ਤੇ ਸਵਾਲ ਪੁੱਛੇ ਗਏ ਤਾਂ ਉਸ ਨੇ ਮਜ਼ੇਦਾਰ ਜਵਾਬ ਦਿੰਦੇ ਹੋਏ ਕਿਹਾ-ਅਨੁਸ਼ਕਾ ਨਾਲ ਵਿਰਾਟ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਅਸੀਂ ਸਾਰੇ ਉਨ੍ਹਾਂ ਨੂੰ ਵੇਖਦੇ ਹਾਂ ਤੇ ਲਵ ਕਰਦੇ ਹਾਂ। ਤੁਹਾਡੇ ਦੋਵਾਂ ਦੇ ਖੂਬਸੂਰਤ ਪਿਆਰ ਨੂੰ ਥੂ-ਥੂ-ਥੂ ।

PunjabKesari

ਦਰਅਸਲ, ਵਿਰਾਟ ਕੋਹਲੀ ਨਿਊਜ਼ੀਲੈਂਡ ਦੌਰੇ ਦੌਰਾਨ ਆਖਰੀ 2 ਵਨ ਡੇ ਅਤੇ ਤਿੰਨ ਟੀ-20 ਮੈਚਾਂ ਤੋਂ ਬ੍ਰੇਕ ਲੈ ਕੇ ਪਤਨੀ ਅਨੁਸ਼ਕਾ ਨਾਲ ਛੁੱਟੀਆਂ ਮਨਾਉਣ ਗਿਆ ਸੀ। ਇਸ ਦੌਰਾਨ ਸੋਸ਼ਲ ਸਾਈਟਸ 'ਤੇ ਵਿਰਾਟ ਲਗਾਤਾਰ ਫੋਟੋਜ਼ ਅਪਲੋਡ ਕਰ ਰਿਹਾ ਸੀ, ਇਨ੍ਹਾਂ ਫੋਟੋਜ਼ ਨਾਲ ਸਬੰਧਤ ਜਦੋਂ ਆਲੀਆ ਤੋਂ ਸਵਾਲ ਕੀਤਾ ਗਿਆ ਸੀ ਤਾਂ ਉਸ ਨੇ ਇਹ ਜਵਾਬ ਦਿੱਤਾ।

PunjabKesari

ਇਸ ਤੋਂ ਪਹਿਲਾਂ ਆਲੀਆ ਨੇ ਕੋਹਲੀ ਨੂੰ ਉਸ ਦੀਆਂ ਹਾਸਲ ਕੀਤੀਆਂ ਗਈਆਂ ਉਪਲੱਬਧੀਆਂ ਲਈ ਵਧਾਈ ਵੀ ਦਿੱਤੀ। ਆਲੀਆ ਨੇ ਕਿਹਾ ਕਿ ਵਿਰਾਟ ਵਲੋਂ ਰਿਕਾਰਡ ਬਣਾਉਣਾ ਅਤੇ ਤੋੜਨਾ, ਕੋਈ ਨਵੀਂ ਗੱਲ ਨਹੀਂ ਹੈ। ਉਸ ਨੂੰ ਉਨ੍ਹਾਂ ਸਾਰੇ ਵੱਡੇ ਕੰਮਾਂ ਲਈ ਵਧਾਈ, ਜੋ ਉਹ ਸਾਡੀ ਟੀਮ ਇੰਡੀਆ ਤੇ ਦੇਸ਼ ਲਈ ਕਰ ਰਿਹਾ ਹੈ।

PunjabKesari


Gurdeep Singh

Content Editor

Related News