ਬਾਡੀ ਬਿਲਡਿੰਗ ਚੈਂਪੀਅਨਸ਼ਿਪ ''ਚ ਟਾਂਡਾ ਦਾ ਰੌਨ ਸਿੰਘ ਬਣਿਆ ਮਿਸਟਰ ਨਾਰਥ ਇੰਡੀਆ

Monday, Nov 15, 2021 - 04:47 PM (IST)

ਬਾਡੀ ਬਿਲਡਿੰਗ ਚੈਂਪੀਅਨਸ਼ਿਪ ''ਚ ਟਾਂਡਾ ਦਾ ਰੌਨ ਸਿੰਘ ਬਣਿਆ ਮਿਸਟਰ ਨਾਰਥ ਇੰਡੀਆ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਰੌਨ ਸਿੰਘ ਨੇ ਚੰਡੀਗੜ੍ਹ ਵਿਖੇ ਹੋਈ ਨਾਰਥ ਇੰਡੀਆ ਓਵਰਆਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਮਿਸਟਰ ਨਾਰਥ ਇੰਡੀਆ ਦਾ ਖਿਤਾਬ ਆਪਣੇ ਨਾਂ ਕੀਤਾ ਹੈ।

PunjabKesari

ਟੈਗੋਰ ਥੀਏਟਰ ਵਿੱਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ 8 ਜ਼ਿਲ੍ਹਿਆਂ ਦੇ 300 ਬਾਡੀ ਬਿਲਡਰਾਂ ਨੇ ਹਿੱਸਾ ਲਿਆ। ਫਾਈਨਲ ਵਿਚ ਉਸ ਨੇ ਆਪਣੇ ਵਰਗ ਵਿਚ ਸੋਨ ਤਗਮਾ ਜਿੱਤਣ ਦੇ ਨਾਲ-ਨਾਲ ਓਵਰਆਲ ਚੈਂਪੀਅਨਸ਼ਿਪ ਦਾ ਖਿਤਾਬ ਵੀ ਆਪਣੇ ਨਾਂ ਕੀਤਾ।  ਰੌਨ ਸਿੰਘ ਦੀ ਇਸ ਪ੍ਰਾਪਤੀ 'ਤੇ ਇਲਾਕੇ ਦੀਆਂ ਖੇਡ ਕਲੱਬਾਂ, ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਫਿਟਨੈਸ ਈਵੇਲੂਸ਼ਨ ਟਾਂਡਾ ਅਤੇ ਹੋਰ ਕਲੱਬਾਂ ਵੱਲੋਂ ਉਸ ਨੂੰ ਵਧਾਈ ਦਿੱਤੀ ਗਈ।

PunjabKesari

PunjabKesari


author

shivani attri

Content Editor

Related News