ਘਰੇਲੂ ਕ੍ਰਿਕਟਰਾਂ ਤੇ ਸਟਾਫ਼ ਨੂੰ ਲੈ ਕੇ ਅਹਿਮ ਫ਼ੈਸਲਾ, ਘੱਟ ਮੈਚ ਹੋਣ ’ਤੇ ਮੁਆਵਜ਼ਾ ਦੇਵੇਗਾ BCCI
Friday, Dec 25, 2020 - 11:33 AM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਘਰੇਲੂ ਮੁਕਾਬਲੇ ਘੱਟ ਹੋਣ ’ਤੇ ਘਰੇਲੂ ਕ੍ਰਿਕਟਰਾਂ ਤੇ ਸਟਾਫ਼ ਨੂੰ ਮੁਆਵਜ਼ਾ ਦੇਵੇਗਾ। ਬੀ. ਸੀ. ਸੀ. ਆਈ. ਨੇ ਅੱਜ ਇੱਥੇ ਸਾਲਾਨਾ ਆਮ ਬੈਠਕ ’ਚ ਇਹ ਫੈਸਲਾ ਕੀਤਾ ਹੈ। ਮੁਆਵਜ਼ੇ ’ਤੇ ਵਿਸਥਾਰਤ ਜਾਣਕਾਰੀ ’ਤੇ ਕੰਮ ਜਾਰੀ ਹੈ ਤੇ ਇਹ ਨਿਸ਼ਚਿਤ ਹੋਣ ’ਤੇ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅੰਪਾਇਰਾਂ ਅਤੇ ਸਕੋਰਰਸ ਲਈ ਖ਼ੁਸ਼ਖ਼ਬਰੀ, BCCI ਨੇ ਲਿਆ ਇਹ ਅਹਿਮ ਫ਼ੈਸਲਾ
ਇਸ ਵਿਚਾਲੇ ਬੀ. ਸੀ. ਸੀ. ਆਈ. ਨੇ ਇਹ ਫ਼ੈਸਲਾ ਕੀਤਾ ਹੈ ਕਿ ਮੁਸ਼ਤਾਕ ਅਲੀ ਟਰਾਫੀ ਦੇ ਸਮਾਪਨ ਦੇ ਬਾਅਦ ਤੇ ਘਰੇਲੂ ਟੂਰਨਾਮੈਂਟ ਕਰਾਉਣ ’ਤੇ ਚਰਚਾ ਕੀਤੀ ਜਾਵੇਗੀ। ਫ਼ਿਲਹਾਲ ਪੁਰਸ਼ਾਂ ਦਾ ਘਰੇਲੂ ਟੀ-20 ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਪੁਰਸ਼ਾਂ ਤੇ ਮਹਿਲਾ ਦੇ ਭਵਿੱਖ ਦੇ ਟੂਰਨਾਮੈਂਟ ਕਰਾਉਣ ’ਤੇ ਫ਼ੈਸਲਾ ਮੁਸ਼ਤਾਕ ਅਲੀ ਟਰਾਫ਼ੀ ਦੇ ਬਾਅਦ ਸੂਬਾ ਸੰਘਾਂ ਨਾਲ ਚਰਚਾ ਕਰਕੇ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮੁਸ਼ਤਾਕ ਅਲੀ ਟੀ-20 ਕ੍ਰਿਕਟ ਟੂਰਨਾਮੈਂਟ ਦਾ ਆਯੋਜਨ 10 ਤੋਂ 31 ਜਨਵਰੀ ਤਕ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।