ਧਮਾਕੇਦਾਰ ਪਾਰੀ ਖੇਡਣ ਦੇ ਬਾਅਦ ਵੀ ਪੰਡਯਾ ਦਾ ਕੁਝ ਇਸ ਤਰ੍ਹ੍ਹਾਂ ਉੱਡਿਆ ਖੂਬ ਮਜ਼ਾਕ

09/19/2017 1:03:44 PM

ਚੇਨਈ— ਭਾਰਤੀ ਟੀਮ ਦੇ ਯੁਵਾ ਆਲਰਾਊਂਡਰ ਹਾਰਦਿਕ ਪੰਡਯਾ ਨੇ ਆਸਟਰੇਲੀਆ ਖਿਲਾਫ ਪਹਿਲੇ ਮੈਚ ਵਿਚ ਦਮਦਾਰ ਪ੍ਰਦਰਸ਼ਨ ਕੀਤਾ। ਪੰਡਯਾ ਨੇ ਪਹਿਲੇ ਬੱਲੇਬਾਜੀ ਵਿਚ ਕਮਾਲ ਦਿਖਾਉਂਦੇ ਹੋਏ ਸਿਰਫ 66 ਗੇਂਦਾਂ ਉੱਤੇ 83 ਦੌੜਾਂ ਦੀ ਪਾਰੀ ਖੇਡੀ ਤਾਂ ਇਸਦੇ ਬਾਅਦ ਗੇਂਦਬਾਜ਼ੀ ਵਿਚ ਵੀ ਕਮਾਲ ਕਰਦੇ ਹੋਏ ਦੋ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਪਰ ਇਸ ਦਮਦਾਰ ਪ੍ਰਦਰਸ਼ਨ ਦੇ ਬਾਵਜੂਦ ਵੀ ਭਾਰਤੀ ਟੀਮ ਦਾ ਇਹ ਯੁਵਾ ਖਿਡਾਰੀ ਟਵਿਟਰ ਉੱਤੇ ਟਰੋਲ ਹੋ ਗਿਆ।

ਇਸ ਵਜ੍ਹਾ ਨਾਲ ਟਰੋਲਰਸ ਦੇ ਨਿਸ਼ਾਨੇ ਉੱਤੇ ਆਏ ਪੰਡਯਾ
ਹਾਰਦਿਕ ਪੰਡਯਾ ਨੂੰ ਇਸ ਮੈਚ ਵਿਚ ਆਲਰਾਊਂਡ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ ਦਾ ਐਵਾਰਡ ਵੀ ਮਿਲਿਆ, ਪਰ ਇਸ ਤੋਂ ਪਹਿਲਾਂ ਹੀ ਉਹ ਟਰੋਲਰਾਂ ਦੇ ਨਿਸ਼ਾਨੇ 'ਤੇ ਆ ਚੁੱਕੇ ਸਨ। ਦਰਅਸਲ ਜਿਸ ਪਾਰੀ ਦੀ ਵਜ੍ਹਾ ਨਾਲ ਪੰਡਯਾ ਇਸ ਪਹਿਲੇ ਮੈਚ ਵਿਚ ਹੀਰੋ ਬਣੋ ਉਸੀ ਪਾਰੀ ਦੀ ਵਜ੍ਹਾ ਨਾਲ ਹੀ ਉਹ ਟਰੋਲਰਾਂ ਦੇ ਨਿਸ਼ਾਨੇ ਉੱਤੇ ਵੀ ਆ ਗਏ। ਪੰਡਯਾ ਦੇ ਟਰੋਲ ਹੋਣ ਦੀ ਵਜ੍ਹਾ ਵੀ ਬਹੁਤ ਦਿਲਚਸਪ ਹੈ ਦਰਅਸਲ 83 ਦੌੜਾਂ ਦਾ ਪਾਰੀ ਦੌਰਾਨ ਪੰਡਯਾ ਨੇ ਆਪਣੀ ਆਈ.ਪੀ.ਐਲ. ਟੀਮ ਮੁੰਬਈ ਇੰਡੀਅੰਸ ਦੇ ਗਲਬਜ ਪਹਿਨੇ ਹੋਏ ਸਨ।



ਆਈ.ਪੀ.ਐਲ. ਫਰੈਂਚਾਇਜੀ ਚੇਨਈ ਸੁਪਰ ਕਿੰਗਸ (ਸੀ.ਐਸ.ਕੇ.) ਨੇ ਟਵੀਟ ਕੀਤਾ ਕਿ ਪੰਡਯਾ ਇਸ ਪਾਰੀ ਦੌਰਾਨ ਆਪਣੀ ਆਈ.ਪੀ.ਐਲ. ਟੀਮ ਮੁੰਬਈ ਇੰਡੀਅੰਸ ਦੇ ਗਲਬਜ ਪਹਿਨੇ ਹੋਏ ਸਨ। ਉਂਝ ਇਸ ਫਰੈਂਚਾਇਜੀ ਦਾ ਇਰਾਦਾ ਪੰਡਯਾ ਦੀ ਆਲੋਚਨਾ ਕਰਨਾ ਨਹੀਂ ਸੀ। ਸੀ.ਐਸ.ਕੇ. ਨੇ ਤਾਂ ਇਹ ਟਵੀਟ ਕੀਤਾ ਸੀ- ਪੰਡਯਾ ਮੁੰਬਈ ਇੰਡੀਅੰਸ ਦੇ ਗਲਬਜ ਪਹਿਨ ਕੇ ਖੇਡ ਰਹੇ ਹਨ। ਧੋਨੀ ਵੀ ਚੇਪਾਕ ਉੱਤੇ ਪਰਤੇ ਹਨ। ਦੋਨੋਂ ਭਾਰਤ ਲਈ ਖੇਡ ਰਹੇ ਹਨ। ਇਸਨੂੰ ਹੀ ਅਧਿਕਤਾ ਵਿਚ ਏਕਤਾ ਕਹਿੰਦੇ ਹਨ।

 


Related News