ਲਾਈਵ ਮੈਚ ਦੌਰਾਨ ਮੈਦਾਨ ''ਚ ਆਇਆ ਕਾਲਾ ਕੁੱਤਾ (ਵੀਡੀਓ)

Sunday, Dec 15, 2019 - 08:30 PM (IST)

ਲਾਈਵ ਮੈਚ ਦੌਰਾਨ ਮੈਦਾਨ ''ਚ ਆਇਆ ਕਾਲਾ ਕੁੱਤਾ (ਵੀਡੀਓ)

ਚੇਨਈ— ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਚੇਨਈ ਐੱਮ. ਏ. ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਲਾਈਵ ਮੈਚ ਦੇ ਦੌਰਾਨ ਵਿਚ ਮੈਦਾਨ 'ਚ ਇਕ ਕਾਲਾ ਕੁੱਤਾ ਆ ਗਿਆ, ਜਿਸ ਨੂੰ ਦੇਖ ਸਾਰੇ ਖਿਡਾਰੀ ਹੈਰਾਨ ਹੋ ਗਏ। ਜਦੋਂ ਮੈਦਾਨ 'ਚ ਕੁੱਤਾ ਆਇਆ ਤਾਂ ਭਾਰਤੀ ਪਾਰੀ ਦਾ 26ਵਾਂ ਓਵਰ ਚੱਲ ਰਿਹਾ ਸੀ। ਉਸ ਸਮੇਂ ਕ੍ਰੀਜ਼ 'ਤੇ ਸ਼੍ਰੇਅਸ ਅਈਅਰ ਤੇ ਰਿਸ਼ਭ ਪੰਤ ਮੌਜੂਦ ਸਨ। ਕਾਫੀ ਕੋਸ਼ਿਸ਼ ਦੇ ਬਾਅਦ ਗਰਾਊਂਡ ਸਟਾਫ ਕੁੱਤੇ ਨੂੰ ਭਜਾਉਣ 'ਚ ਸਫਲ ਰਹੇ।


ਜ਼ਿਕਰਯੋਗ ਹੈ ਕਿ ਇਸ ਮੁਕਾਬਲੇ 'ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 8 ਵਿਕਟਾਂ 'ਤੇ 287 ਦੌੜਾਂ ਬਣਾਈਆਂ। ਭਾਰਤ ਵਲੋਂ ਰਿਸ਼ਭ ਪੰਤ (71) ਤੇ ਸ਼੍ਰੇਅਸ ਅਈਅਰ (70) ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ।


author

Gurdeep Singh

Content Editor

Related News