ਬੇਦੀ ਦੀ ਧਮਕੀ, ਕਿਹਾ- ਕੋਟਲਾ ਸਟੈਂਡ ਤੋਂ ਤੁਰੰਤ ਨਾਂ ਨਹੀਂ ਹਟਾਇਆ ਤਾਂ ਕਰਾਂਗਾ ਕਾਨੂੰਨੀ ਕਾਰਵਾਈ

12/27/2020 3:08:04 PM

ਨਵੀਂ ਦਿੱਲੀ— ਆਪਣੇ ਜ਼ਮਾਨੇ ਦੇ ਦਿੱਗਜ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦੇ ਸਟੈਂਡ ਤੋਂ ਆਪਣਾ ਨਾਂ ਤੁਰੰਤ ਪ੍ਰਭਾਵ ਨਾਲ ਨਹੀਂ ਹਟਾਏ ਜਾਣ ਦੀ ਸਥਿਤੀ ’ਚ ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਬੇਦੀ ਨੇ ਬੁੱਧਵਾਰ ਨੂੰ ਡੀ. ਡੀ. ਸੀ. ਏ. ਨੂੰ ਚਿੱਠੀ ਲਿਖ ਕੇ ਇਸ ਦੇ ਸਾਬਕਾ ਪ੍ਰਧਾਨ ਮਰਹੂਮ ਅਰੁਣ ਜੇਟਲੀ ਦਾ ਬੁੱਤ ਕੋਟਲਾ ’ਚ ਲਗਾਉਣ ਲਈ ਕ੍ਰਿਕਟ ਸੰਘ ਦੀ ਸਖ਼ਤ ਆਲੋਚਨਾ ਕੀਤੀ ਸੀ। ਪਹਿਲੀ ਚਿੱਠੀ ਦਾ ਜਵਾਬ ਨਹੀਂ ਮਿਲਣ ’ਤੇ ਬੇਦੀ ਨੇ ਸ਼ਨੀਵਾਰ ਨੂੰ ਕ੍ਰਿਕਟ ਅਦਾਰੇ ਨੂੰ ਇਕ ਹੋਰ ਚਿੱਠੀ ਲਿਖੀ।
ਇਹ ਵੀ ਪੜ੍ਹੋ : IND vs AUS : ਕਪਤਾਨ ਅਜਿੰਕਯ ਰਹਾਨੇ ਦਾ ਇਤਿਹਾਸਕ ਸੈਂਕੜਾ, ਤੋੜੇ ਕਈ ਰਿਕਾਰਡPunjabKesariਬੇਦੀ ਨੇ ਡੀ. ਡੀ. ਸੀ. ਏ. ਪ੍ਰਧਾਨ ਰੋਹਨ ਜੇਟਲੀ ਨੂੰ ਭੇਜੀ ਚਿੱਠੀ ’ਚ ਲਿਖਿਆ ਹੈ, ‘‘ਮੈਂ ਤੁਹਾਨੂੰ ਕੁਝ ਦਿਨ ਪਹਿਲਾਂ ਚਿੱਠੀ ਲਿਖੀ ਸੀ। ਚਿੱਠੀ ਦੇ ਜਨਤਕ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਮੈਨੂੰ ਵਿਸ਼ਵ ਭਰ ਦੇ ਕ੍ਰਿਕਟ ਭਾਈਚਾਰੇ ਤੋਂ ਅਪਾਰ ਸਮਰਥਨ ਮਿਲਿਆ ਪਰ ਮੈਨੂੰ ਦੁਖ ਹੈ ਕਿ ਤੁਹਾਡੇ ਵੱਲੋਂ ਕੋਈ ਪ੍ਰਤੀਕਰਮ ਨਹੀਂ ਮਿਲਿਆ।’’ ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਸਾਡੇ ਦੇਸ਼ ’ਚ ਅਜੇ ਵੀ ਲੋਕਾਂ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਉਹ ਕਿਹੜੇ ਲੋਕਾਂ ਨਾਲ ਜੁੜਨਾ ਚਾਹੁੰਦੇ ਹਨ ਤੇ ਕਿੱਥੇ ਉਨ੍ਹਾਂ ਦੇ ਨਾਂ ਦੀ ਪੱਟੀ ਪੂਰਾ ਮਾਣ ਨਾਲ ਲਗਾਈ ਜਾ ਸਕਦੀ ਹੈ। ਕਿਰਪਾ ਕਰਕੇ ਮੈਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਨਾ ਕਰੋ।’’PunjabKesariਡੀ. ਡੀ. ਸੀ. ਏ. ਦੀ ਆਪਣੀ ਮੈਂਬਰਸ਼ਿਪ ਛੱਡਣ ਵਾਲੇ ਬੇਦੀ ਨੇ ਸਖ਼ਤ ਭਾਸ਼ਾ ’ਚ ਲਿਖੀ ਚਿੱਠੀ ’ਚ ਡੀ. ਡੀ. ਸੀ. ਏ. ਪ੍ਰਧਾਨ ਦੀ ਚੁੱਪੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਲਿਖਿਆ, ‘‘ਖੇਡ ਸਥਾਨਾਂ ਤੋਂ ਸਿਆਸਤਦਾਨਾਂ ਨੂੰ ਦੂਰ ਕਰਨ ਨੂੰ ਲੈ ਕੇ ਜਨਤਕ ਬਹਿਸ ਸ਼ੁਰੂ ਕਰਨ ਵਾਲੀ ਮੇਰੀ ਚਿੱਠੀ ’ਤੇ ਤੁਹਾਡੇ ਅਜਿਹੀ ਚੁੱਪੀ ਜਿਸ ਦਾ ਕੋਈ ਕਾਰਨ ਸਪੱਸ਼ਟ ਨਹੀਂ ਹੈ, ਇਸ ਨਾਲ ਤੁਹਾਡੀ ਨਾਦਾਨੀ ਦਾ ਪਤਾ ਲਗਦਾ ਹੈ। ਤੁਹਾਡੀ ਬੇਵਜ੍ਹਾ ਦੀ ਚੁੱਪੀ ਵੀ ਇਸ ਜਾਣਦੀ ਹੋਏ ਗ਼ਲਤੀ ਨੂੰ ਰੇਖਾਂਕਿਤ ਕਰਦੀ ਹੈ ਕਿ ਤੁਸੀਂ ਇਸ ਅਹੁਦੇ ’ਤੇ ਸਿਰਫ਼ ਆਪਣੇ ਪਰਿਵਾਰ ਦੇ ਨਾਂ ਕਾਰਨ ਹੋ ਜਿਸ ਨੂੰ ਤੁਸੀਂ ਸਪੱਸ਼ਟ ਤੌਰ ’ਤੇ ਉਤਸ਼ਾਹਤ ਕਰਨਾ ਚਾਹੁੰਦੇ ਹੋ।’’ ਬੇਦੀ ਨੇ ਲਿਖਿਆ, ‘‘ਆਖ਼ਿਰ ’ਚ ਮੈਨੂੰ ਉਮੀਦ ਹੈ ਕਿ ਤੁਸੀਂ ਇਕ ਸਾਬਕਾ ਕ੍ਰਿਕਟਰ ਨੂੰ ਜਵਾਬ ਦੇਣ ਦਾ ਬੁਨਿਆਦੀ ਸਲੀਕੇ ਨੂੰ ਨਿਭਾਓਗੇ ਜੋ ਤੁਹਾਡੇ ਤੋਂ ਸਮਰਥਨ ਨਹੀਂ ਚਾਹ ਰਿਹਾ ਸਗੋਂ ਚਾਹੁੰਦਾ ਹੈ ਕਿ ਉਸ ਦੀ ਕ੍ਰਿਕਟ ਅਖੰਡਤਾ ’ਤੇ ਕੋਈ ਨੁਕਸਾਨ ਨਾ ਹੋਵੇ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀ. ਸੀ. ਸੀ. ਆਈ. ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਦੀ ਹਾਜ਼ਰੀ ’ਚ ਕੋਟਲਾ ’ਚ ਜੇਟਲੀ ਦੇ ਬੁੱਤ ਦੀ ਘੁੰਡ ਚੁਕਾਈ ਕਰਨਗੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੇ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News