ਜਨਮ ਦਿਨ 'ਤੇ ਵਿਸ਼ੇਸ਼ : ਵਿਰਾਟ ਕੋਹਲੀ ਦੀਆਂ ਉਹ ਇਤਿਹਾਸਕ ਪਾਰੀਆਂ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ

Friday, Nov 05, 2021 - 11:43 AM (IST)

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 33 ਸਾਲ ਦੇ ਹੋ ਗਏ ਹਨ। ਦੁਨੀਆ ਦੇ ਸਰਵਸ੍ਰੇਸ਼ਠ ਸਮਕਾਲੀ ਬੱਲੇਬਾਜ਼ਾਂ 'ਚੋਂ ਇਕ ਕੋਹਲੀ ਦਾ ਜਨਮ 5 ਨਵੰਬਰ 1988 ਨੂੰ ਨਵੀਂ ਦਿੱਲੀ 'ਚ ਹੋਇਆ ਸੀ। ਉਨ੍ਹਾਂ ਨੇ 2008 'ਚ ਡੈਬਿਊ ਕੀਤਾ ਸੀ ਤੇ ਖ਼ੁਦ ਨੂੰ ਸਾਬਤ ਕਰਦੇ ਹੋਏ ਅੱਜ ਦੁਨੀਆ ਦੇ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਹਨ ਜਿਨ੍ਹਾਂ ਦਾ ਖੇਡਣ ਦਾ ਆਪਣਾ ਇਕ ਅਲਗ ਅੰਦਾਜ਼ ਹੈ।

ਇਹ ਵੀ ਪੜ੍ਹੋ : ਰਾਹੁਲ ਦ੍ਰਾਵਿੜ ਦੇ ਮੁੱਖ ਕੋਚ ਬਣਨ ’ਤੇ ਬੋਲੇ ਅਸ਼ਵਿਨ, ਉਨ੍ਹਾਂ ਕੋਲ ਕ੍ਰਿਕਟ ਦਾ ਹੈ ਬਹੁਤ ਗਿਆਨ

ਸਚਿਨ ਤੇਂਦੁਲਕਰ ਤੇ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਕੋਹਲੀ ਨੂੰ ਵੀ ਚਾਹੁਣ ਵਾਲਿਆਂ ਦੀ ਲਿਸਟ ਕਾਫ਼ੀ ਲੰਬੀ ਹੈ। ਕੋਹਲੀ ਦੇ ਰਿਕਾਰਡਸ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਾਂ 42 ਸੈਂਕੜੇ ਹਨ ਤੇ ਉਨ੍ਹਾਂ ਤੋਂ ਅੱਗੇ ਸਿਰਫ਼ ਸਚਿਨ ਤੇਂਦੁਲਕਰ ਹਨ ਜਿਨ੍ਹਾਂ ਦੇ ਵਨ-ਡੇ 'ਚ ਸਭ ਤੋਂ ਜ਼ਿਆਦਾ 49 ਸੈਂਕੜੇ ਹਨ। ਇਸ ਤੋਂ ਇਲਾਵਾ ਕੋਹਲੀ ਵਨ-ਡੇ 'ਚ ਸਭ ਤੋਂ ਤੇਜ਼ 8000, 9000, 10000 ਤੇ 11000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਆਓ ਕੋਹਲੀ ਦੇ 33ਵੇਂ ਜਨਮ ਦਿਨ 'ਤੇ ਉਨ੍ਹਾਂ ਦੇ ਕਰੀਅਰ ਦੀਆਂ 4 ਸਭ ਤੋਂ ਜ਼ਿਆਦਾ ਸ਼ਾਨਦਾਰ ਪਾਰੀਆਂ 'ਤੇ ਇਕ ਝਾਤ ਪਾਉਂਦੇ ਹਾਂ-

PunjabKesari

1. ਕੌਮਾਂਤਰੀ ਕ੍ਰਿਕਟ 'ਚ ਕੋਹਲੀ ਦੇ ਲਈ 2016 ਬਿਹਤਰੀਨ ਸਾਲਾਂ 'ਚੋਂ ਇਕ ਰਿਹਾ। ਉਸ ਸਮੇਂ ਟੀ-20 ਵਰਲਡ ਕੱਪ ਭਾਰਤ 'ਚ ਖੇਡਿਆ ਗਿਆ। ਉਹ ਟੂਰਨਾਮੈਂਟ 'ਚ ਮੈਨ ਆਫ਼ ਦਿ ਸੀਰੀਜ਼ ਦੇ ਤੌਰ 'ਤੇ ਉਭਰੇ ਪਰ ਸੁਪਰ-10 ਮੈਚ ਦੇ ਦੌਰਾਨ ਆਸਟਰੇਲੀਆ ਦੇ ਖ਼ਿਲਾਫ਼ ਉਨ੍ਹਾਂ ਦੀ ਪਾਰੀ ਯਾਦ ਰੱਖਣ ਵਾਲੀ ਰਹੀ। ਮੋਹਾਲੀ 'ਚ ਖੇਡੇ ਗਏ ਇਸ ਟੀ-20 ਮੈਚ 'ਚ ਭਾਰਤ ਦੇ ਸਾਹਮਣੇ 161 ਦੌੜਾਂ ਦਾ ਟੀਚਾ ਸੀ। ਭਾਰਤ ਦੀਆਂ 49 ਦੌੜਾਂ 'ਤੇ ਤਿੰਨ ਵਿਕਟਾਂ ਡਿੱਗ ਚੁੱਕੀਆਂ ਸਨ ਤੇ ਕ੍ਰੀਜ਼ 'ਤੇ ਕੋਹਲੀ ਤੇ ਧਮਾਕੇਦਾਰ ਬੱਲੇਬਾਜ਼ ਯੁਵਰਾਜ ਸਿੰਘ ਸਨ। ਇਨ੍ਹਾਂ ਦੋਵਾਂ ਨੇ ਚੌਥੇ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਕੀਤੀ। ਯੁਵਰਾਜ ਦੇ 94/4 ਦੌੜ 'ਤੇ ਆਊਟ ਹੋਣ ਦੇ ਬਾਅਦ ਕੋਹਲੀ ਦਾ ਖ਼ਤਰਨਾਕ ਰੂਪ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਨੇ ਧੋਨੀ ਦੇ ਨਾਲ ਬਿਹਤਰੀਨ ਪਾਰਟਨਰਸ਼ਿਪ ਕਰਦੇ ਹੋਏ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਹਾਲਾਂਕਿ ਇਹ ਸਰਵਉੱਚ ਸਕੋਰ ਨਹੀਂ ਸੀ ਤੇ ਇਸ ਮੈਚ ਦਾ ਅੰਤ ਧੋਨੀ ਦੇ ਸ਼ਾਟ ਨਾਲ ਹੋਇਆ ਪਰ ਕੋਹਲੀ ਲਈ ਵੀ ਇਹ ਟੂਰਨਾਮੈਂਟ ਘੱਟ ਨਹੀਂ ਸੀ।

2. ਕੋਹਲੀ ਲਈ ਇੰਗਲੈਂਡ ਦਾ 2014 ਦਾ ਦੌਰਾ ਚੰਗਾ ਨਹੀਂ ਰਿਹਾ ਤੇ ਉਨ੍ਹਾਂ ਨੇ ਸਿਰਫ 13.50 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ ਪਰ ਜਦੋਂ ਉਹ 2018 'ਚ ਇੰਗਲੈਂਡ 'ਚ ਖੇਡੇ ਤਾਂ ਉਨ੍ਹਾਂ ਨੇ 5 ਟੈਸਟ ਮੈਚਾਂ ਦੀ ਸੀਰੀਜ਼ 'ਚ 59.30 ਦੀ ਔਸਤ ਨਾਲ 593 ਦੌੜਾਂ ਬਣਾਈਆਂ ਸਨ। ਇਹ ਸੀਰੀਜ਼ ਵੀ ਕੋਹਲੀ ਲਈ ਯਾਦਗਾਰ ਰਹੀ। ਸੀਰੀਜ਼ ਦਾ ਪਹਿਲਾ ਟੈਸਟ ਜੋ ਬਰਮਿੰਘਮ 'ਚ ਖੇਡਿਆ ਗਿਆ ਸੀ ਉਸ 'ਚ ਕੋਹਲੀ 149 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ ਕੋਈ ਵੀ ਭਾਰਤੀ ਖਿਡਾਰੀ 26 ਤੋਂ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਾ ਸੀ। ਤੀਜੇ ਟੈਸਟ 'ਚ ਵੀ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 97 ਤੇ 103 ਦੌੜਾਂ ਬਣਾਈਆਂ ਸਨ ਹਾਲਾਂਕਿ ਇਸ ਸੀਰੀਜ਼ 'ਚ ਭਾਰਤ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਵਿਰਾਟ, ਮਯੰਕ ਸਮੇਤ ਦੇਸ਼ ਅਤੇ ਵਿਦੇਸ਼ ਦੇ ਕ੍ਰਿਕਟਰਾਂ ਨੇ ਦਿੱਤੀਆਂ ਵਧਾਈਆਂ

3. ਕੋਹਲੀ 2014 'ਚ ਪਹਿਲੀ ਵਾਰ ਟੈਸਟ 'ਚ ਕਪਤਾਨੀ ਕਰ ਰਹੇ ਸਨ ਤੇ ਧੋਨੀ ਸੱਟ ਲੱਗਣ ਦੀ ਵਜ੍ਹਾ ਕਰਕੇ ਬਾਹਰ ਸਨ। ਪਰ ਕੋਹਲੀ ਇਸ ਵਾਰ ਫਿਰ ਆਸਟਰੇਲੀਆ 'ਤੇ ਹਾਵੀ ਰਹੇ ਤੇ ਐਡੀਲੇਡ 'ਚ ਦੋ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਪਹਿਲੀ ਪਾਰੀ 'ਚ ਉਨ੍ਹਾਂ 115 ਦੌੜਾਂ ਬਣਆਈਆਂ ਤੇ ਭਾਰਤ ਨੇ 444 ਦਾ ਸਕੋਰ ਬਣਾਇਆ। ਇਸ ਤੋਂ ਬਅਦ ਆਸਟਰੇਲੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 517 ਦੌੜਾਂ 'ਤੇ ਪਾਰੀ ਐਲਾਨੀ। ਦੂਜੀ ਪਾਰੀ 'ਚ ਆਸਟਰੇਲੀਆ ਨੇ 5 ਵਿਕਟਾਂ ਦੇ ਨੁਕਸਾਨ 'ਤੇ 290 ਦੌੜਾਂ ਬਣਾਈਆਂ ਸਨ। ਭਾਰਤ ਨੂੰ ਜਿੱਤਣ ਲਈ 362 ਦੌੜਾਂ ਦੀ ਲੋੜ ਸੀ ਤੇ ਅਜਿਹੇ 'ਚ ਕੋਹਲੀ ਨੇ 141 ਦੌੜਾਂ ਦੀ ਪਾਰੀ ਖੇਡੀ।

4. ਸਾਲ 2012 'ਚ ਢਾਕਾ 'ਚ ਭਾਰਤ-ਪਾਕਿ ਦਰਮਿਆਨ ਏਸ਼ੀਆ ਕੱਪ ਦੇ ਦੌਰਾਨ ਕੋਹਲੀ ਨੇ ਮੈਚ ਵਿਨਿੰਗ ਪਾਰੀ ਖੇਡੀ ਸੀ। ਪਾਕਿਸਤਾਨ ਨੇ ਇਸ ਮੈਚ 'ਚ 6 ਵਿਕਟਾਂ ਗੁਆ ਕੇ 329 ਦੌੜਾਂ ਬਣਾਈਆਂ ਸਨ। ਭਾਰਤ ਨੇ ਟੀਚੇ ਦੀ ਪ੍ਰਾਪਤੀ ਦੇ ਦੌਰਾਨ ਓਪਨਰ ਗੌਤਮ ਗੰਭੀਰ ਦਾ ਅਹਿਮ ਵਿਕਟ ਗੁਆ ਦਿੱਤਾ ਸੀ। ਇਸ ਤੋਂ ਬਾਅਦ ਕੋਹਲੀ ਆਏ ਤੇ ਉਨ੍ਹਾਂ ਨੇ ਪਾਕਿਸਤਾਨ ਦੇ ਗੇਂਦਬਾਜ਼ਾਂ ਦੀ ਨੀਂਦ ਉਡਾਉਂਦੇ ਹੋਏ 22 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਆਪਣੇ ਕਰੀਅਰ ਦੀ ਸਭ ਤੋਂ ਬਿਹਤਰੀਨ ਪਾਰੀਆਂ 'ਚੋਂ ਇਕ ਖੇਡੀ ਤੇ 183 ਦੌੜਾਂ ਬਣਾਈਆਂ। ਇਸ ਮੈਚ ਨੂੰ ਭਾਰਤ ਨੇ 48 ਓਵਰ 'ਚ ਜਿੱਤ ਲਿਆ ਸੀ।

PunjabKesari

ਕੋਹਲੀ ਦੇ ਨਾਂ ਦਰਜ ਹਨ ਇਕ ਖ਼ਾਸ ਰਿਕਾਰਡ
2011 ਵਰਲਡ ਕੱਪ ਜੇਤੂ
21,901 ਦੌੜਾਂ, ਕੌਮਾਂਤਰੀ ਕ੍ਰਿਕਟ 'ਚ 70 ਸੈਂਕੜੇ
ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਜਿੱਤ ਦਰਜ ਕਰਨ ਵਾਲੇ ਭਾਰਤੀ ਕਪਤਾਨ
ਟੀ-20 ਇੰਟਰਨੈਸ਼ਨਲ (ਪੁਰਸ਼) 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼। 

ਇਹ ਵੀ ਪੜ੍ਹੋ : ਬਿਗ ਬੈਸ਼ ਲੀਗ ਦੇ ਨਾਲ ਜੁੜਨ ਵਾਲੇ ਪਹਿਲੇ ਭਾਰਤੀ ਬਣੇ ਉਨਮੁਕਤ ਚੰਦ, ਇਸ ਟੀਮ ਲਈ ਖੇਡਣਗੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


Tarsem Singh

Content Editor

Related News