ਧੀ ਦੇ ਜਨਮ ਤੋਂ ਬਾਅਦ ਵਿਰਾਟ ਕੋਹਲੀ ਨੇ ਬਦਲਿਆ ਟਵਿਟਰ ਬਾਇਓ, ਲਿਖੀ ਖ਼ਾਸ ਗੱਲ

Monday, Jan 18, 2021 - 05:00 PM (IST)

ਧੀ ਦੇ ਜਨਮ ਤੋਂ ਬਾਅਦ ਵਿਰਾਟ ਕੋਹਲੀ ਨੇ ਬਦਲਿਆ ਟਵਿਟਰ ਬਾਇਓ, ਲਿਖੀ ਖ਼ਾਸ ਗੱਲ

ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ 11 ਜਨਵਰੀ ਨੂੰ ਪਿਆਰੀ ਧੀ ਦੇ ਮਾਤਾ-ਪਿਤਾ ਬਣੇ ਹਨ। ਖ਼ਬਰ ਹੈ ਕਿ ਜੋੜੇ ਨੇ ਆਪਣੀ ਧੀ ਦਾ ਨਾਂ ਅਨਵੀ ਰੱਖਿਆ ਹੈ। ਉੱਧਰ ਧੀ ਦੇ ਜਨਮ ਤੋਂ ਬਾਅਦ ਵਿਰਾਟ ਨੇ ਅਜਿਹਾ ਕੰਮ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਅਨੁਸ਼ਕਾ ਵੀ ਖ਼ੁਸ਼ ਹੋ ਗਈ। 

PunjabKesari
ਦਰਅਸਲ ਵਿਰਾਟ ਨੇ ਇਕ ਪਿਆਰੀ ਜਿਹੀ ਧੀ ਦੇ ਪਿਤਾ ਬਣਨ ਤੋਂ ਬਾਅਦ ਆਪਣੇ ਟਵਿਟਰ ਅਕਾਊਂਟ ਦਾ ਬਾਇਓ ਅਪਡੇਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਬਾਇਓ ’ਤੇ ‘ਪ੍ਰਾਊਡ ਹਸਬੈਂਡ ਐਂਡ ਫਾਦਰ’ ਲਿਖਿਆ ਹੈ। ਭਾਵ ਮਾਣ ਮਹਿਸੂਸ ਕਰਨ ਵਾਲੇ ਪਤੀ ਅਤੇ ਪਿਤਾ।

PunjabKesari
ਦੱਸ ਦੇਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ 11 ਜਨਵਰੀ ਨੂੰ ਹੀ ਮਾਤਾ-ਪਿਤਾ ਬਣੇ ਹਨ। ਬੀ-ਟਾਊਨ ਦੇ ਇਸ ਜੋੜੇ ਦਾ ਇਹ ਪਹਿਲਾ ਬੱਚਾ ਹੈ। ਵਿਰਾਟ ਨੇ ਟਵਿਟਰ ’ਤੇ ਹੀ ਆਪਣੀ ਧੀ ਦੇ ਜਨਮ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਸਾਨੂੰ ਤੁਹਾਡੇ ਨਾਲ ਇਹ ਖ਼ਬਰ ਸਾਂਝੀ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਘਰ ਧੀ ਨੇ ਜਨਮ ਲਿਆ ਹੈ। ਅਸੀਂ ਤੁਹਾਡੇ ਸਾਰਿਆਂ ਦੇ ਪਿਆਰ, ਅਰਦਾਸਾਂ ਅਤੇ ਵਧਾਈਆਂ ਲਈ ਧੰਨਵਾਦ ਕਰਦੇ ਹਾਂ।

PunjabKesari
ਅਨੁਸ਼ਕਾ ਅਤੇ ਧੀ ਦੋਵੇਂ ਸਿਹਤਮੰਦ ਹਨ। ਸਾਨੂੰ ਉਮੀਦ ਹੈ ਕਿ ਇਸ ਸਮੇਂ ਤੁਸੀਂ ਸਾਡੀ ਨਿੱਜਤਾ ਦਾ ਆਦਰ ਕਰੋਗੇ। ਮਾਤਾ-ਪਿਤਾ ਬਣਨ ਤੋਂ ਬਾਅਦ ਹਾਲੇ ਤੱਕ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੀ ਧੀ ਦੀ ਪਹਿਲੀ ਝਲਕ ਦੁਨੀਆ ਨੂੰ ਨਹੀਂ ਦਿਖਾਈ ਹੈ। ਅਨੁਸ਼ਕਾ ਅਤੇ ਵਿਰਾਟ ਦਾ ਵਿਆਹ ਦਸੰਬਰ 2017 ’ਚ ਹੋਇਆ ਸੀ। ਦੋਵਾਂ ਨੇ ਇਟਲੀ ’ਚ ਵਿਆਹ ਕੀਤਾ ਸੀ। ਅਨੁਸ਼ਕਾ ਨੇ ਸਾਲ 2020 ਅਗਸਤ ਮਹੀਨੇ ’ਚ ਗਰਭਵਤੀ ਹੋਣ ਦੀ ਅਨਾਊਂਸਮੈਂਟ ਕੀਤੀ ਸੀ। 


author

Aarti dhillon

Content Editor

Related News