ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
Friday, Jan 12, 2024 - 08:31 PM (IST)

ਸਪੋਰਟਸ ਡੈਸਕ : ਕ੍ਰਿਕਟ ਜਗਤ ਵਿਚ ਬਾਲੀਵੁਡ ਬਾਇਓਪਿਕ ਬਣਾਉਣ ਦਾ ਸਿਲਸਿਲਾ ਅੱਗੇ ਵਧਣ ਜਾ ਰਿਹਾ ਹੈ। ਹੁਣ ਇਸ ਲਿਸਟ ਵਿਚ ਸਾਬਕਾ ਕ੍ਰਿਕਟਰ ਸੌਰਭ ਗਾਂਗੁਲੀ ਦਾ ਨਾਂ ਆਇਆ ਹੈ, ਜਿਸ ਦੇ ਲੀਡ ਰੋਲ ਲਈ ਵਿੱਕੀ ਡੋਨਰ ਫੇਮ ਐਕਟਰ ਆਯੂਸ਼ਮਾਨ ਖੁਰਾਣਾ ਫਾਈਨਲ ਹੋ ਗਿਆ ਹੈ।
ਇਹ ਵੀ ਪੜ੍ਹੋ- ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ
ਬਾਲੀਵੁਡ ਵਿਚ ਕ੍ਰਿਕਟ, ਬੈਡਮਿੰਟਨ, ਫੁੱਟਬਾਲ ਦੇ ਖਿਡਾਰੀਆਂ ’ਤੇ ਕਈ ਬਾਓਪਿਕਸ ਬਣੀਆਂ ਹਨ। ਗਾਂਗੁਲੀ ਦੀ ਬਾਇਓਪਿਕ ਦਾ ਨਿਰਦੇਸ਼ਨ ਵਿਕ੍ਰਮਾਦਿੱਤਿਆ ਮੋਟਵਾਨੀ ਕਰੇਗਾ, ਜਿਹੜਾ ਕਿ ‘ਉਢਾਣ’, ‘ਲੁਟੇਰਾ’ ਤੇ ‘ਜੁਬਲੀ’ ਆਦਿ ਫਿਲਮਾਂ ਬਣਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਗਾਂਗੁਲੀ ਦੀ ਭੂਮਿਕਾ ਲਈ ਪਹਿਲਾਂ ਰਣਬੀਰ ਕਪੂਰ ਨੂੰ ਅਪ੍ਰੋਚ ਕੀਤਾ ਗਿਆ ਸੀ ਪਰ ਕਿਸੇ ਕਾਰਨ ਗੱਲ ਨਹੀਂ ਬਣ ਸਕੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।