ਮਾਣ ਵਾਲੀ ਗੱਲ : ਅਦਾਕਾਰ ਬੀਨੂੰ ਢਿੱਲੋਂ ਦੇ ਭਤੀਜੇ ਨੇ ਏਸ਼ੀਅਨ ਖੇਡਾਂ ’ਚ ਜਿੱਤਿਆ ਗੋਲਡ ਮੈਡਲ

Thursday, Sep 28, 2023 - 11:46 AM (IST)

ਮਾਣ ਵਾਲੀ ਗੱਲ : ਅਦਾਕਾਰ ਬੀਨੂੰ ਢਿੱਲੋਂ ਦੇ ਭਤੀਜੇ ਨੇ ਏਸ਼ੀਅਨ ਖੇਡਾਂ ’ਚ ਜਿੱਤਿਆ ਗੋਲਡ ਮੈਡਲ

ਐਂਟਰਟੇਨਮੈਂਟ ਡੈਸਕ– ਇਕ ਪਾਸੇ ਜਿਥੇ ਬੀਨੂੰ ਢਿੱਲੋਂ ਅਦਾਕਾਰੀ ’ਚ ਝੰਡੇ ਗੱਡ ਰਹੇ ਹਨ, ਉਥੇ ਉਨ੍ਹਾਂ ਦਾ ਭਤੀਜਾ ਵੀ ਪਿੱਛੇ ਨਹੀਂ ਹੈ। ਬੀਨੂੰ ਢਿੱਲੋਂ ਦੇ ਭਤੀਜੇ ਅਰਜੁਨ ਸਿੰਘ ਚੀਮਾ ਨੇ ਏਸ਼ੀਅਨ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।

ਇਸ ਸਬੰਧੀ ਬੀਨੂੰ ਢਿੱਲੋਂ ਨੇ ਇਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ। ਬੀਨੂੰ ਢਿੱਲੋਂ ਨੇ ਲਿਖਿਆ, ‘‘ਮਾਣ ਵਾਲੀ ਗੱਲ, ਮੇਰੇ ਭਤੀਜੇ ਅਰਜੁਨ ਸਿੰਘ ਚੀਮਾ ਨੇ ਏਸ਼ੀਅਨ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਗੋਲਡ ਮੈਡਲ ਜਿੱਤਿਆ ਹੈ।’’

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਯਾਰੀਆਂ 2' ਦੀ ਟੀਮ ਨੇ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮੁਆਫ਼ੀਨਾਮਾ, ਦਿਵਾਇਆ ਇਹ ਭਰੋਸਾ

ਇਸ ਦੇ ਨਾਲ ਹੀ ਬੀਨੂੰ ਢਿੱਲੋਂ ਨੇ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

PunjabKesari

ਦੱਸ ਦੇਈਏ ਕਿ ਬੀਨੂੰ ਢਿੱਲੋਂ ਦੀ ਨਵੀਂ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਵੀ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਬੀਨੂੰ ਢਿੱਲੋਂ ਨਾਲ ਐਮੀ ਵਿਰਕ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News