ਬਿੰਦ੍ਰਾ ਨੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਿਆਂ ਦੀ ਕੀਤੀ ਸ਼ਲਾਘਾ

Saturday, Jun 05, 2021 - 02:30 AM (IST)

ਬਿੰਦ੍ਰਾ ਨੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਿਆਂ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ- ਓਲੰਪਿਕ ਵਿਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਦੇਸ਼ ਦੇ ਇਕਲੌਤੇ ਖਿਡਾਰੀ ਅਭਿਨਵ ਬਿੰਦ੍ਰਾ ਨੇ ਟੋਕੀਓ ਜਾਣ ਵਾਲੇ ਖਿਡਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਵਿਰੋਧੀ ਹਾਲਾਤ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਗਰਮਰੁਤ ਖੇਡਾਂ ਲਈ ਕੁਅਲੀਫਾਈ ਕਰਕੇ 'ਆਸਾਧਰਨ' ਉਪਲਬੱਧੀ ਹਾਸਲ ਕੀਤੀ ਹੈ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਕੁਵੈਤ ਨੂੰ 3-0 ਨਾਲ ਹਰਾਇਆ, UAE ਦੀ ਵੱਡੀ ਜਿੱਤ


ਬਿੰਦ੍ਰਾ ਨੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਸਾਰੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਇਕ ਸ਼ੁੱਭਕਾਮਨਾਵਾਂ ਦਾ ਸੰਦੇਸ਼ ਜਾਰੀ ਕੀਤਾ ਹੈ। ਉਸ ਨੇ ਲਿਖਿਆ- ਤੁਹਾਡੇ ਵਿਚੋਂ ਹਰੇਕ ਨੂੰ ਆਪਣੇ ਰਸਤੇ ਵਿਚ ਆਉਣ ਵਾਲੀ ਹਰ ਚੁਣੌਤੀ ਤੋਂ ਪਾਰ ਪਾਉਣਾ ਤੇ ਟੋਕੀਓ ਓਲੰਪਿਕ ਲਈ ਕੁਆਲੀਫਿਕੇਸ਼ਨ ਹਾਸਲ ਕਰਨ 'ਤੇ ਬਹੁਤ-ਬਹੁਤ ਵਧਾਈ।

ਇਹ ਖ਼ਬਰ ਪੜ੍ਹੋ- ਡਿਵੀਲੀਅਰਸ ਦਾ ਬਹੁਤ ਵੱਡਾ ਫੈਨ ਹੈ ਇਹ ਪਾਕਿ ਖਿਡਾਰੀ, ਕਿਹਾ- ਚਾਹੁੰਦਾ ਹਾਂ ਉਹ PSL ਖੇਡੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News